ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕੈਨੇਡਾ ਬੈਠੇ ਮਾਸਟਰਮਾਈਂਡ ਗੋਲਡੀ ਬਰਾੜ ਵਿਚਾਲੇ ਕਤਲ ਤੋਂ ਇੱਕ ਦਿਨ ਪਹਿਲਾਂ ਗੱਲਬਾਤ ਹੋਈ ਸੀ, ਜਿਸ ਦੀ ਰਿਕਾਰਡਿੰਗ ਵਿੱਚ ਬਰਾੜ ਸ਼ੂਟਰ ਨੂੰ ਕਹਿ ਰਿਹਾ ਹੈ, ਕਿ ਸੁਰੱਖਿਆ ਘੇਰਾ ਖਤਮ ਹੋ ਗਿਆ ਹੈ ਫੌਜੀ, ਕੰਮ ਕਲ ਹੀ ਕਰਨਾ ਹੈ। ਉਹ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਰਿਹਾ ਸੀ।
29 ਮਈ ਨੂੰ ਪ੍ਰਿਯਵਰਤ ਫੌਜੀ, ਅੰਕਿਤ ਸਿਰਸਾ ਤੇ ਕੇਸ਼ਵ ਦੀਪਕ ਮੁੰਡੀ ਤੇ ਕਸ਼ਿਸ਼ ਨੂੰ ਹਰਿਆਣਾ ਵਿੱਚ ਮਿਲੇ ਤੇ ਫਿਰ ਇਹ ਸਾਰੇ ਮਾਨਸਾ ਲਈ ਨਿਕਲੇ। ਬਾਅਦ ਵਿੱਚ ਉਹ ਗੋਲਡੀ ਬਰਾੜ ਦੇ ਕਹੇ ਮੁਤਾਬਕ ਢਾਬੇ ‘ਤੇ ਪਹੁੰਚੇ।
ਕਤਲ ਵਾਲੇ ਦਿਨ ਸ਼ਾਮ 4:30 ਵਜੇ ਦੇ ਕਰੀਬ ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਫਨ ਕੀਤਾ ਅਤੇ ਕਿਹਾ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਉਸ ਨੇ ਸ਼ੂਟਰਾਂ ਨੂੰ ਮੂਸੇਵਾਲਾ ਦੀ ਗੱਡੀ ਦਾ ਪਿੱਛਾ ਕਰਨ ਲਈ ਕਿਹਾ। ਸ਼ੂਟਰਾਂ ਨੇ ਮੂਸੇਵਾਲਾ ਦੀ ਐੱਸ.ਯੂ.ਵੀ. ਦਾ ਦੋ ਗੱਡੀਆਂ ਵਿੱਚ ਪਿੱਛਾ ਕੀਤਾ।
ਕੁਝ ਹੀ ਦੇਰ ਬਾਅਦ ਮੂਸੇਵਾਲਾ ਦੀ ਗੱਡੀ ਬੋਲੈਰੋ ਨਾਲ ਰੋਕ ਲਈ ਗਈ, ਜਿਸ ਵਿੱਚ ਸ਼ੂਟਰ ਸਨ। ਸ਼ੂਟਰਾਂ ਦੀ ਦੂਜੀ ਗੱਡੀ ਵੀ ਮੂਸੇਵਾਲਾ ਦੀ ਗੱਡੀ ਕੋਲ ਪਹੁੰਚ ਗਈ ਤੇ ਫਿਰ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਕਤਲ ਤੋਂ ਬਾਅਦ 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਕਾਰਡ ਕੀਤੀ ਗਈ ਇੱਕ ਹੋਰ ਗੱਲਬਾਤ ਵਿੱਚ ਫੌਜੀ ਨੇ ‘ਡਾਕਟਰ’ ਨੂੰ ਫੋਨ ਕੀਤਾ ਅਤੇ ਕਿਹਾ ‘ਕੰਮ ਕਰ ਦਿੱਤਾ’।
ਦੱਸ ਦੇਈਏ ਕਿ 30 ਮਈ ਨੂੰ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਰਾਹੀਂ ਮੂਸੇਵਾਲਾ ਕਤਲਕਾਂਡ ਦੀ ਜ਼ੰਮੇਵਾਰੀ ਲੈਂਦੇ ਹੋਏ ਕਿਹਾ ਸੀ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਵਾਸਤੇ ਇਹ ਮਰਡਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: