ਅਮ੍ਰਿਤਸਰ ਵਿੱਚ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਉਂਟਰ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਮੂੰਹ ਖੋਲ੍ਹਿਆ ਹੈ। ਗੋਲਡੀ ਨੇ ਕਿਹਾ ਕਿ ਮੈਂ ਦੋਵਾਂ ਨੂੰ ਸਰੈਂਡਰ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਕਿਹਾ ਕਿ ਅਸੀਂ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਵਿਖਾ ਕੇ ਜਾਵਾਂਗੇ।
ਰੂਪਾ ਅਤੇ ਮੰਨੂ ਨੇ ਹੀ ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਦੇ ਕਹਿਣ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਗੋਲਡੀ ਨੇ ਸੋਸ਼ਲ ਮੀਡੀਆ ‘ਤੇ ਐਨਕਾਊਂਟਰ ਬਾਰੇ ਪੋਸਟ ਪਾ ਕੇ ਬਿਆਨ ਦਿੱਤਾ ਹੈ।
ਗੋਲਡੀ ਬਰਾੜ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਐਨਕਾਊਂਟਰ ਵਿੱਚ ਸਾਡੇ ਦੋ ਭਰਾਵਾਂ ਦੀ ਮੌਤ ਹੋ ਗਈ ਸੀ। ਜਗਰੂਪ ਤੇ ਮਨਪ੍ਰੀਤ ਦੋਵੇਂ ਭਰਾ ਸਾਡੇ ਬੱਬਰ ਸ਼ੇਰ ਸਨ। ਉਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ। ਅਸੀਂ ਉਨ੍ਹਾਂ ਦੇ ਸਦਾ ਅਹਿਸਾਨਬੰਦ ਰਹਾਂਗੇ। ਉਸ ਦੇ ਪਰਿਵਾਰ ਲਈ ਹਮੇਸ਼ਾ ਮੌਜੂਦ ਹਾਂ, ਪੂਰੀ ਮਦਦ ਕਰਾਂਗੇ। ਮੈਂ ਆਪਣੇ ਛੋਟੇ ਵੀਰ ਗੋਲੀ ਕਾਜੀਕੋਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਨੇ ਦੋਵਾਂ ਨੂੰ ਮੇਰੇ ਨਾਲ ਮਿਲਾਇਆ।
ਜਦੋਂ ਐਨਕਾਊਂਟਰ ਵਾਲੇ ਦਿਨ ਪੁਲਿਸ ਨਾਲ ਮੁਕਾਬਲਾ ਹੋਇਆ ਤਾਂ ਮੈਨੂੰ ਜਗਰੂਪ ਦਾ ਫ਼ੋਨ ਆਇਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਾਨੂੰ ਘੇਰ ਲਿਆ ਹੈ। ਉਸ ਵੇਲੇ ਮੈਂ ਉਨ੍ਹਾਂ ਨੂੰ ਸਰੈਂਡਰ ਕਰਨ ਲਈ ਕਿਹਾ। ਮੈਂ ਤੁਹਾਨੂੰ ਬਾਹਰ ਕੱਢ ਲਵਾਂਗਾ। ਅੱਗੋਂ ਸ਼ੇਰ ਕਹਿੰਦਾ ਕਿ ਬਾਈ ਤੈਨੂੰ ਆਪਣੀ ਆਖਰੀ ਪਰਫਾਰਮੈਂਸ ਵਿਖਾਉਣੀ ਏ। ਅਸੀਂ ਸਰੈਂਡਰ ਨਹੀਂ ਕਰਾਂਗੇ। ਮੇਰੇ ਡੇਡਲੀ ਲਾਇਨਜ਼ ਨੇ ਪੁਲਿਸ ਨੂੰ 6 ਘੰਟੇ ਰੋਕੀ ਰੱਖਿਆ। ਜਿਹੜੇ ਕਹਿੰਦੇ ਹਨ ਸਿੱਧੂ ਮੂਸੇਵਾਲਾ ਨੂੰ 8 ਲੋਕਾਂ ਨੇ ਮਾਰਿਆ ਸੀ। ਦੱਸ ਦਈਏ ਕਿ ਉਥੇ 8 ਸਨ ਤੇ ਇਥੇ ਇੱਕ ਹਜ਼ਾਰ ਪੁਲਿਸ ਵਾਲੇ, ਮੁਕਾਬਲਾ ਫਿਰ ਵੀ ਪੂਰਾ ਦਿੱਤਾ।
ਇਹ ਵੀ ਪੜ੍ਹੋ : ਲਾਰੈਂਸ ਗੈਂਗ ਦੇ 4 ਗੁਰਗੇ ਕਾਬੂ, ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰ ਚੁੱਕੇ ਨੇ ਕਈ ਵੱਡੀਆਂ ਵਾਰਦਾਤਾਂ
ਪੁਲਿਸ ਮੀਡੀਆ ‘ਚ ਚਲਾ ਰਹੀ ਹੈ ਕਿ ਮੈਂ ਅੰਕਿਤ ਸੇਰਸਾ ਨੂੰ ਪੈਸੇ ਨਹੀਂ ਦਿੱਤੇ। ਮੈਂ ਉਸਦਾ ਫ਼ੋਨ ਨਹੀਂ ਚੁੱਕ ਰਿਹਾ। ਅਜਿਹੀ ਕੋਈ ਗੱਲ ਨਹੀਂ ਹੈ। ਉਹ ਮੇਰਾ ਭਰਾ ਹੈ। ਉਨ੍ਹਾਂ ਸਾਰਿਆਂ ਨੂੰ ਮੈਂ ਸੈੱਟ ਕੀਤਾ ਹੈ। ਪੁਲਿਸ ਅਜਿਹੀਆਂ ਗਲਤ ਗੱਲਾਂ ਨਾ ਕਰੇ।
ਵੀਡੀਓ ਲਈ ਕਲਿੱਕ ਕਰੋ -: