ਕੌਮਾਂਤਰੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕਿਉਂਕਿ ਯੂਐਸ ਸਰਕਾਰ ਨੇ ਸੋਮਵਾਰ ਨੂੰ ਕੁਝ ਵੀਜ਼ਾ ਅਰਜ਼ੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਸਕੀਮ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਸਿੱਧਾ-ਸਿੱਧਾ ਫਾਇਦਾ ਅਮਰੀਕਾ ਆਉਣ ਦੇ ਚਾਹਵਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਮਿਲੇਗਾ, ਜਿਨ੍ਹਾਂ ਵਿੱਚ ਭਾਰਤ ਦੇ ਵਿਦਿਆਰਥੀ ਵੀ ਸ਼ਾਮਲ ਹਨ। ਦੁਨੀਆ ਭਰ ਤੋਂ ਲੱਖਾਂ ਵਿਦਿਆਰਥੀਆਂ ਦਾ ਸੁਪਨਾ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਹੁੰਦਾ ਹੈ। ਅਜਿਹੇ ਵਿੱਚ ਜੇ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।
ਅਸਲ ਵਿੱਚ ਅਮਰੀਕਾ ਦੇ ਯੂ.ਐੱਸ. ਸਿਟੀਜ਼ਨਸ਼ਿਪ ਐੰਡ ਇਮੀਗ੍ਰੇਸ਼ਨ ਸਰਵਿਜ਼ ਨੇ ਐਲਾਨ ਕੀਤਾ ਹੈ ਕਿ STEM ਦੇ ਖੇਤਰ ਵਿੱਚ ਓਪੀਟੀ (ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ) ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਸ ਨਾਲ ਫਾਇਦਾ ਹੋਵੇਗਾ। ਮਤਲਬ ਹੁਣ ਉਹ ਪੜ੍ਹਾਈ ਦੇ ਨਾਲ ਹੀ ਕੰਮ ਵੀ ਕਰ ਸਕਣਗੇ। ਦੱਸ ਦੇਈਏ ਕਿ ਸਾਇੰਸ, ਟੈਕਨਾਲਜੀ, ਇੰਜੀਨੀਅਰਿੰਗ, ਗਣਿਤ (STEM) ਦੀ ਪੜ੍ਹਾਈ ਕਰਨ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਇਸ ਦਾ ਵੱਡਾ ਫਾਇਦਾ ਹੋਵੇਗਾ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਅੱਜ ਆਪਸ਼ਨਲ ਪ੍ਰੈਕਟਿਕਲ ਟ੍ਰੇਨਿੰਗ ਚਾਹੁਣ ਵਾਲੇ ਕੁਝ ਐੱਫ-1 ਵਿਦਿਆਰਥੀਆਂ ਅਤੇ ਸਾਇੰਸ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਐੱਮ) ਆਪਟ ਐਕਸਟੈਂਸ਼ਨ ਚਾਹੁਣ ਵਾਲੇ ਐੱਫ-1 ਵਿਦਿਆਰਥੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਦੇ ਵਿਸਥਾਰ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕੇਸ ‘ਚ NIA ਨੇ ਕਸਿਆ ਸ਼ਿਕੰਜਾ, ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ
ਜ਼ਿਕਰਯੋਗ ਹੈ ਕਿ USCIS ਦੇ ਡਾਇਰੈਕਟਰ ਉਰ ਐੱਮ ਜੱਡੂ ਮੁਤਾਬਕ ਕੁਝ ਐੱਫ-1 ਵਿਦਿਆਰਥੀਆਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਦੀ ਉਪਲਬਧਤਾ, ਆਨਲਾਈਨ ਫਾਈਲਿੰਗ ਵਿੱਚ ਅਸਾਨੀ ਤੋਂ ਇਲਾਵਾ ਕਈ ਕੌਮਾਂਤਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਨੂੰ ਵੀ ਸੁਚਾਰੂ ਬਣਾਏਗੀ।
ਵੀਡੀਓ ਲਈ ਕਲਿੱਕ ਕਰੋ -: