ਕੇਂਦਰ ਸਰਕਾਰ ਨੇ 27 ਮਈ ਨੂੰ ਆਧਾਰ ਕਾਰਡ ਨੂੰ ਲੈ ਕੇ ਜਾਰੀ ਐਡਵਾਇਜ਼ਰੀ ਨੂੰ ਵਾਪਿਸ ਲੈ ਲਿਆ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ UIDAI ਦੀ ਬੈਂਗਲੁਰੂ ਆਫਿਸ ਵੱਲੋਂ ਇਸ ਐਡਵਾਇਜ਼ਰੀ ਨੂੰ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਕਿਹਾ ਕਿ ਇਸ ਐਡਵਾਇਜ਼ਰੀ ਦਾ ਗਲਤ ਮਤਲਬ ਕੱਢਿਆ ਜਾ ਰਿਹਾ ਹੈ, ਇਸ ਲਈ ਇਸ ਨੂੰ ਵਾਪਿਸ ਲਿਆ ਜਾ ਰਿਹਾ ਹੈ।
ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਲੋਕਾਂ ਨੂੰ ਸਾਵਧਾਨ ਕੀਤਾ ਸੀ ਕਿ ਉਹ ਆਧਾਰ ਦੀ ਫੋਟੋਕਾਪੀ ਕਿਸੇ ਵੀ ਸੰਸਥਾ ਨੂੰ ਸ਼ੇਅਰ ਕਰਨ ਤੋਂ ਪਰਹੇਜ਼ ਕਰਨ। ਯੂਆਈਡੀਏਆਈ ਵੱਲੋਂ ਜਾਰੀ ਰਿਲੀਜ਼ ਮੁਤਾਬਕ ਕਿਸੇ ਵੀ ਸੰਸਥਾ ਦੇ ਨਾਲ ਆਧਾਰ ਦੀ ਕਾਪੀ ਸ਼ੇਅਰ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਆਧਾਰ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਲੋਕਾਂ ਨੂੰ ਮਾਸਕਡ ਆਧਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਗਈ ਹੈ।
ਮਾਸਕਡ ਕਾਪੀ ਵਿੱਚ ਤੁਹਾਡੇ ਆਧਾਰ ਦੀ ਗਿਣਤੀ ਲੁਕਾ ਦਿੱਤੀ ਜਾਂਦੀ ਹੈ। ਇਸ ਵਿੱਚ ਸਿਰਫ ਆਖਰੀ ਚਾਰ ਅੱਖਰ ਨਜ਼ਰ ਆਉਂਦੇ ਹਨ। ਮਾਸਕਡ ਆਧਾਰ ਨੂੰ UIDAI ਦੀ ਵੈੱਬਸਾਈਟ (https://myaadhaar.uidai.gov.in/) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਵੈੱਬਸਾਈਟ ‘ਤੇ ਲਾਗਇਨ ਕਰਨ ਮਗਰੋਂ Do you want a masked Aadhaar ਆਪਸ਼ਨ ਚੁਣ ਕੇ ਮਾਸਕਸ ਆਧਾਰ ਡਾਊਨਲੋਡ ਕੀਤਾ ਜਾ ਸਕਦਾ ਹੈ।
ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ UIDAI ਨੇ ਕਿਹਾ ਹੈ ਕਿ ਪਬਲਿਕ ਕੰਪਿਊਟਰ ਤੇ ਪ੍ਰਾਈਵੇਟ ਸਾਈਬਰ ਕੈਫੇ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ। ਇਸ ਦੇ ਬਾਵਜੂਦ ਜੇ ਤੁਸੀਂ ਪਬਲਿਕ ਕੰਪਿਊਟਰ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਗੱਲ ਨੂੰ ਯਕੀਨੀ ਬਣਾਓ ਕਿ ਕਿਸੇ ਤਰ੍ਹਾਂ ਦਾ ਡੇਟਾ ਕੰਪਿਊਟਰ ਵਿੱਚ ਸੇਵ ਨਾ ਹੋਵੇ। ਜੇ ਇਸ ਪੂਰੇ ਪ੍ਰੋਸੈੱਸ ਦੌਰਾਨ ਕੋਈ ਵੀ ਕਾਪੀ ਡਾਊਨਲੋਡ ਹੁੰਦੀ ਹੈ ਤਾਂ ਉਸ ਨੂੰ ਜ਼ਰੂਰ ਡਿਲੀਜ਼ ਕਰੋ।
UIDAI ਮੁਤਾਬਕ ਸੰਸਥਾਵਾਂ ਨੂੰ ਯੂਜ਼ਰ ਲਾਇਸੈਂਸ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਸੰਸਥਾਵਾਂ ਨੂੰ ਆਧਾਰ ਕਾਰਡ ਨੂੰ ਲੈ ਕੇ ਯੂਜ਼ਰ ਲਾਈਸੈਂਸ ਜਾਰੀ ਕੀਤਾ ਗਿਆ ਹੈ, ਸਿਰਫ ਉਨ੍ਹਾਂ ਸੰਸਥਾਵਾਂ ਨੂੰ ਆਧਾਰ ਦੀ ਫੋਟੋਕਾਪੀ ਸ਼ੇਅਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਨਲਾਇਸੈਂਸਡ ਪ੍ਰਾਈਵੇਟ ਐਂਟਿਟੀ ਵਰਗੇ ਹੋਟਲਸ, ਮਾਲਸ ਨੂੰ ਆਧਾਰ ਕਾਰਡ ਕਲੈਕਟ ਕਰਨ ਤੇ ਇਸ ਨੂੰ ਸਟੋਰ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਆਧਾਰ ਐਕਟ 2016 ਅਧੀਨ ਇੱਕ ਅਪਰਾਧ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਜੇ ਕੋਈ ਸੰਸਥਾ ਆਧਾਰ ਕਾਪੀ ਦੀ ਮੰਗ ਕਰਦੀ ਹੈ ਤਾਂ ਪਹਿਲਾਂ ਇਹ ਚੈੱਕ ਕਰੋ ਕਿ ਉਹ ਲਾਇਸੈਂਸਡ ਹੈ ਕਿ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
UIDAI ਮੁਤਾਬਕ ਮਾਸਕਡ ਆਧਾਰ ਕਾਰਡ ਵਿੱਚ ਪਹਿਲਾ 8 ਡਿਜਿਟ ਲੁਕਿਆ ਰਹਿੰਦਾ ਹੈ। ਇਸ ਵਿੱਚ ਸਿਰਫ ਆਖਰੀ 4 ਅੰਕ ਦਿਖਾਈ ਦਿੰਦੇ ਹਨ। ਮਾਸਕਡ ਆਧਾਰ ਕਾਰਡ ਡਾਊਨਲੋਡਿਡ ਈ-ਆਧਾਰ ਵਿੱਚ ਨੰਬਰ ਲੁਕਾਉਣ ਦਾ ਬਦਲ ਦਿੰਦਾ ਹੈ, ਇਸ ਨਾਲ ਤੁਹਾਡੇ ਆਧਾਰ ਕਾਰਡ ਦੀ ਸੁਰੱਖਿਆ ਬਣੀ ਰਹਿੰਦੀ ਹੈ।