ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਕਈ ਰਾਜਾਂ ਵਿੱਚ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ ਪਰ ਇਸ ਦਾ ਮਤਲਬ ਲਾਪਰਵਾਹੀ ਵਰਤਣਾ ਨਹੀਂ ਹੈ। ਇਸੇ ਵਿਚਾਲੇ ਸਰਕਾਰ ਨੇ ਅਲਰਟ ਕੀਤਾ ਹੈ ਕਿ ਖਤਰਾ ਅਜੇ ਵੀ ਟਲਿਆ ਨਹੀਂ ਹੈ ਸਾਨੂੰ ਭਵਿੱਖ ਲਈ ਸਾਵਧਾਨ ਰਹਿਣ ਦੀ ਲੋੜ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ 7,90,789 ਐਕਟਿਵ ਕੇਸ ਹਨ। ਪਿਛਲੇ ਹਫ਼ਤੇ ਔਸਤਨ ਰੋਜ਼ਾਨਾ 96,392 ਮਾਮਲੇ ਸਾਹਮਣੇ ਆ ਰਹੇ ਸਨ। ਅਗਰਵਾਲ ਨੇ ਕਿਹਾ ਕਿ 21 ਜਨਵਰੀ ਨੂੰ ਦੇਸ਼ ਵਿੱਚ ਇੱਕ ਦਿਨ ਵਿੱਚ 3,47,254 ਕੇਸ ਆਏ ਸਨ, ਹੁਣ 80 ਫੀਸਦੀ ਕੇਸਾਂ ਵਿੱਚ ਕਮੀ ਆਈ ਹੈ, ਹੁਣ 67,084 ਕੇਸ ਸਾਹਮਣੇ ਆਏ ਹਨ।
ਦੇਸ਼ ਵਿੱਚ ਕੋਰੋਨਾ ਦੀ ਪਾਜ਼ੀਟਿਵ ਦਰ ਬਾਰੇ ਲਵ ਅਗਰਵਾਲ ਨੇ ਕਿਹਾ ਕਿ ਹੁਣ ਇਹ 4.44 ਫੀਸਦੀ ‘ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ 50 ਹਜ਼ਾਰ ਤੋਂ ਵੱਧ ਐਕਟਿਵ ਕੇਸਾਂ ਵਾਲੇ ਰਾਜਾਂ ਦੀ ਗਿਣਤੀ 8 ਤੋਂ ਘੱਟ ਕੇ 4 ਰਹਿ ਗਈ ਹੈ। ਇਸ ਦੇ ਨਾਲ ਹੀ 21 ਰਾਜਾਂ ਵਿੱਚ 10 ਹਜ਼ਾਰ ਤੋਂ ਘੱਟ ਐਕਟਿਵ ਕੇਸ ਹਨ।
ਅਗਰਵਾਲ ਨੇ ਕਿਹਾ ਕਿ ਕੇਰਲ ਵਿੱਚ 2.5 ਲੱਖ ਤੋਂ ਵੱਧ ਐਕਟਿਵ ਕੇਸ ਹਨ। 4 ਰਾਜਾਂ ਵਿੱਚ 61 ਫ਼ੀਸਦੀ ਤੋਂ ਵੱਧ ਐਕਟਿਵ ਕੇਸ ਹਨ। ਇਸ ਦੇ ਨਾਲ ਹੀ 34 ਰਾਜਾਂ ਵਿੱਚ ਕੇਸ ਅਤੇ ਪਾਜ਼ੀਟਿਵਿਟੀ ਦਰ ਲਗਾਤਾਰ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਕੇਰਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮਾਮਲੇ ਘੱਟ ਰਹੇ ਹਨ। 160 ਜ਼ਿਲ੍ਹਿਆਂ ਵਿੱਚ ਪਾਜ਼ੀਟਿਵਿਟੀ ਦਰ 5 ਤੋਂ 10 ਫ਼ੀਸਦੀ ਹੈ। ਇਸ ਦੇ ਨਾਲ ਹੀ 5 ਫ਼ੀਸਦੀ ਤੋਂ ਘੱਟ ਪਾਜ਼ੀਟਿਵ ਦਰ ਵਾਲੇ ਜ਼ਿਲ੍ਹਿਆਂ ਦੀ ਗਿਣਤੀ ਪਹਿਲਾਂ 268 ਤੋਂ ਘੱਟ ਕੇ 433 ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੂਜੇ ਪਾਸੇ ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਨੇ ਕਿਹਾ ਕਿ ਸਥਿਤੀ ਬਿਹਤਰ ਹੋ ਰਹੀ ਹੈ ਅਤੇ ਚੰਗੇ ਸੰਕੇਤ ਮਿਲ ਰਹੇ ਹਨ। ਬੀਤੇ ਚਾਰ ਦਿਨਾਂ ਤੋਂ 1 ਲੱਖ ਤੋਂ ਘੱਟ ਕੇਸ ਆ ਰਹੇ ਹਨ। ਪਾਜ਼ੀਟਿਵਿਟੀ ਰੇਟ 5 ਫੀਸਦੀ ਤੋਂ ਹੇਠਾਂ ਆ ਗਿਆ ਹੈ। ਪਾਲ ਨੇ ਕਿਹਾ ਪਰ ਕੇਰਲ ਵਿਈਚ 29 ਫੀਸਦੀ ਪਾਜ਼ੀਟਿਵਿਟੀ ਰੇਟ ਹੈ, ਮਿਜ਼ੋਰਮ, ਹਿਮਾਚਲ, ਅਰੁਣਾਚਲ ਸਿੱਕਿਮ ਵਿੱਚ ਮਾਮਲੇ ਅਜੇ ਵੀ ਗੰਭੀਰ ਸਥਿਤੀ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਉੱਤਰ ਪੂਰਬ ਦੇ 40 ਜ਼ਿਲ੍ਹਿਆਂ ਵਿੱਚ ਪਾਜ਼ੀਟਿਵਿਟੀ ਰੇਟ ਵੱਧ ਰਹੀ ਹੈ। ਮਤਲਬ ਖ਼ਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਪਾਲ ਨੇ ਕਿਹਾ ਕਿ ਸਾਨੂੰ ਅਜੇ ਵੀ ਸਾਵਧਾਨ ਰਹਿਣਾ ਪਵੇਗਾ। WHO ਮੁਤਾਬਕ ਵੀ ਭਵਿੱਖ ਦਾ ਖ਼ਤਰਾ ਖਤਮ ਨਹੀਂ ਹੋਇਆ ਹੈ। ਵਾਇਰਸ ਸਮਾਰਟਰ ਹੋ ਸਕਦੇ ਹਨ।