ਸੋਸ਼ਲ ਮੀਡੀਆ ‘ਤੇ ਬਾਡੀ ਸਪ੍ਰੇਅਟ Layer’r Shot ਦਾ ਐਡ ਵੇਖ ਕੇ ਲੋਕ ਗੁੱਸੇ ਨਾਲ ਭੜਕ ਗਏ, ਜਿਸ ਮਗਰੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਬਾਡੀ ਸਪ੍ਰੇਅ ਸ਼ਾਟ ਦੇ ਵਿਵਾਦਿਤ ਵਿਗਿਆਪਨ ਨੂੰ ਤੁਰੰਤ ਰੋਕਣ ਦਾ ਹੁਕਮ ਦਿੱਤਾ ਹੈ। ਮੰਤਰਾਲੇ ਨੇ ਟਵਿੱਟਰ ਤੇ ਯੂਟਿਊਬ ਨੂੰ ਵੀ ਹੁਕਮ ਦਿੱਤੇ ਹਨ ਕਿ ਉਹ ਤੁਰੰਤ ਆਪਣੇ ਪਲੇਟਫਾਰਮ ਤੋਂ ਲੇਅਰਸ ਬਾਡੀ ਸਪ੍ਰੇਅ ਸ਼ਾਟ ਦਾ ਵਿਗਿਆਪਨ ਹਟਾ ਦੇਣ।
ਮੰਤਰਾਲੇ ਨੇ ਵਿਗਿਆਪਨ ਕੋਡ ਦੇ ਆਧਾਰ ‘ਤੇ ਲੇਅਰਸ ਬਾਡੀ ਸਪ੍ਰੇਅ ਸ਼ਾਟ ਦੇ ਵਿਗਿਆਪਨ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਬਾਡੀ ਸਪ੍ਰੇਅ ਬ੍ਰੈਂਡ ਲੇਅਰ ਦੇ ਸ਼ਾਟ ਡਿਓ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ ਇਹ ਰੇਪ ਕਲਚਰ ਨੂੰ ਵਧਾਉਂਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਵਿਗਿਆਪਨ ਦੀ ਖੂਬ ਆਲੋਚਨਾ ਹੋਈ ਤੇ ਲੋਕਾਂ ਨੇ ਅਨੁਰਾਗ ਠਾਕੁਰ ਸਣੇ ਕਈ ਮੰਤਰੀਆਂ ਨੂੰ ਟਵਿੱਟਰ ‘ਤੇ ਟੈਗ ਕਰਕੇ ਇਸ ਵੀਡੀਓ ‘ਤੇ ਨੋਟਿਸ ਲੈਣ ਦੀ ਬੇਨਤੀ ਕੀਤੀ ਸੀ।
ਦਰਅਸਲ ਵਿਗਿਆਪਨ ਦੇ ਪਹਿਲੇ ਹਿੱਸੇ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ ਮੁੰਡਾ ਤੇ ਕੁੜੀ ਇੱਕ ਕਮਰੇ ਵਿੱਚ ਬਿਸਤਰੇ ‘ਤੇ ਬੈਠੇ ਹੋਏ ਹਨ। ਇਸ ਵਿਚਾਲੇ ਉਥੇ ਤਿੰਨ ਮੁੰਡੇ ਹੋਰ ਆ ਜਾਂਦੇ ਹਨ। ਕੁੜੀ ਤਿੰਨੋਂ ਮੁੰਡਿਆਂ ਨੂੰ ਵੇਖ ਕੇ ਘਬਰਾ ਜਾਂਦੀ ਹੈ। ਇਸ ਵਿਚਾਲੇ ਤਿੰਨ ਮੁੰਡਿਆਂ ਵਿੱਚੋਂ ਇੱਕ ਮੁੰਡਾ ਬੈੱਡ ‘ਤੇ ਉਸ ਕੁੜੀ ਨਾਲ ਬੈਠੇ ਮੁੰਡੇ ਤੋਂ ਪੁੱਛਦਾਹੈ, ‘ਸ਼ਾਰਟ ਤਾਂ ਮਾਰਿਆ ਹੋਵੇਗਾ? ਇਸ ਮਗਰੋਂ ਉਹ ਮੁੰਡੇ ਕਹਿੰਦੇ ਹਨ ਕਿ ਹੁਣ ਸਾਡੀ ਵਾਰੀ ਹੈ।’
ਦੂਜੇ ਵਿਗਿਆਪਨ ਵਿੱਚ ਇਕ ਮਾਲ ਵਿੱਚ ਚਾਰ ਮੁੰਡੇ ਜਾਂਦੇ ਹਨ। ਉਥੇ ਇੱਕ ਕੁੜੀ ਮੌਜੂਦ ਹੁੰਦੀ ਹੈ। ਇਨ੍ਹਾਂ ਚਾਰੇ ਮੁੰਡਿਆਂ ਵੱਚ ਇੱਕ ਮੁੰਡਾ ਕਹਿੰਦਾ ਹੈ ਕਿ ਅਸੀਂ ਚਾਰ ਤੇ ਇਹ ਇੱਕ? ਦੁਜਾ ਮੁੰਡਾ ਕਹਿੰਦਾ ਹੈ ਸ਼ਾਰਟ ਕੌਣ ਲਏਗਾ? ਕੁੜੀ ਘਬਰਾ ਜਾਂਦੀ ਹੈ। ਇਸ ਮਗਰੋਂ ਡਿਓ ਦਿਖਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਵਿਗਿਆਪਨਾਂ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: