ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਰੂਸ ਤੇ ਯੂਕਰੇਨੀ ਸੈਨਾ ਵਿਚ ਯੁੱਧ ਦੌਰਾਨ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਹਰਜੋਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਇਸ ਸਮੇਂ ਹਸਪਤਾਲ ਵਿਚ ਹੈ।
ਗੋਲੀ ਲੱਗਣ ਨਾਲ ਯੂਕਰੇਨ ਦੇ ਹਸਪਤਾਲ ਵਿਚ ਭਰਤੀ ਹਰਜੋਤ ਦੇ ਮਾਤਾ-ਪਿਤਾ, ਬੇਟੇ ਦੀ ਸੁਰੱਖਿਅਤ ਵਾਪਸੀ ਚਾਹੁੰਦੇ ਹਨ। ਹਰਜੋਤ ਦੀ ਮਾਂ ਨੇ ਕਿਹਾ ਕਿ ਹਸਪਤਾਲ ਆਉਣ ਦੇ ਚਾਰ ਦਿਨ ਬਾਅਦ ਉਸ ਨੂੰ ਹੋਸ਼ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਹ ਹਸਪਤਾਲ ਵਿਚ ਭਰਤੀ ਹੈ। ਉਦੋਂ ਉਸ ਨੂੰ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਗੋਲੀ ਲੱਗੀ ਸੀ, ਜੋ ਕੱਢ ਦਿੱਤੀ ਗਈ ਹੈ। ਫਿਰ 2 ਮਾਰਚ ਨੂੰ ਉਸ ਨੇ ਘਰ ਫੋਨ ਕੀਤਾ।
ਪਿਤਾ ਕੇਸਰ ਸਿੰਘ ਨੇ ਦੱਸਿਆ ਕਿ 26 ਫਰਵਰੀ ਤੋਂ ਬਾਅਦ ਬੇਟੇ ਨਾਲ ਸੰਪਰਕ ਨਹੀਂ ਹੋਇਆ ਸੀ ਜਦੋਂ ਕਿ ਪਹਿਲਾਂ ਉਸ ਦਾ ਇੱਕ ਦਿਨ ਵਿਚ ਦੋ ਵਾਰ ਫੋਨ ਜ਼ਰੂਰ ਆਉਂਦਾ ਸੀ। ਪਰ ਇੱਕ ਵੀ ਫੋਨ ਨਾ ਆਉਣ ਨਾਲ ਉਹ ਪ੍ਰੇਸ਼ਾਨ ਹੋ ਗਏ। 2 ਮਾਰਚ ਨੂੰ ਫੋਨ ਆਇਆ ਕਿ ਜਦੋਂ ਉਹ ਮੈਟਰੋ ‘ਤੇ ਸਵਾਰ ਹੋਣ ਜਾ ਰਿਹਾ ਸੀ ਤਾਂ ਕਿਸੇ ਨੇ ਗੋਲੀ ਮਾਰੀ ਪਰ ਇਹ ਨਹੀਂ ਪਤਾ ਕਿ ਕਿਸ ਨੇ ਇਹ ਹਮਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਭਾਜਪਾ ‘ਤੇ ਨਿਸ਼ਾਨਾ, ਕਿਹਾ-‘ਉਹ ਹਿੰਦੂ ਧਰਮ ਦੀ ਨਹੀਂ, ਝੂਠ ਦੀ ਰੱਖਿਆ ਕਰਦੇ ਹਨ’
ਹਰਜੋਤ ਨੇ ਦੱਸਿਆ ਕਿ ਯੂਕਰੇਨੀ ਸੁਰੱਖਿਆ ਮੁਲਾਜ਼ਮ ਕਿਸੇ ਵੀ ਭਾਰਤੀ ਨੂੰ ਟ੍ਰੇਨ ਵਿਚ ਸ਼ਾਮਲ ਨਹੀਂ ਹੋਣਗੇ। ਉਸ ਨੂੰ ਇੱਕ ਗੋਲੀ ਛਾਤੀ ਵਿਚ, ਇੱਕ ਹੱਥ ਵਿਚ ਤੇ ਦੋ ਪੈਰ ਵਿਚ ਲੱਗੀਆਂ ਹਨ।