ਆਉਣ ਵਾਲੀ ਫਿਲਮ ‘ਕੁਚਲੇ ਛੋਲੇ’ ਉਦੋਂ ਤੋਂ ਕਾਫੀ ਸੁਰਖੀਆਂ ਵਿਚ ਹੈ ਜਦੋਂ ਤੋਂ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਫਿਲਮ ਦੇ ਨਿਰਮਾਤਾ ਆਪਣੇ ਪੈਰਾਂ ਦੀਆਂ ਉਂਗਲੀਆਂ ‘ਤੇ ਖੜ੍ਹੇ ਹਨ ਤੇ ਭਾਰਤ ਦੇ ਨਾਲ-ਨਾਲ ਵਿਦੇਸ਼ੀ ਮਾਰਕੀਟ ਵਿਚ ਇਸ ਫਿਲਮ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਫਿਲਮ ਦੀ ਮਾਰਕੀਟਿੰਗ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।
ਮਸ਼ਹੂਰ ਅੰਤਰਰਾਸ਼ਟਰੀ ਸਿਰਜਣਹਾਰਾ ਦੇ ਇਕ ਸਮੂਹ ਦੇ ਨਾਲ ਦੁਬਈ ਵਿਚ ਇਕ ਸ਼ਾਨਦਾਰ ਸਮਾਗਮ ਵਿਚ ਸਭ ਤੋਂ ਵਧੀਆ ਭੰਗੜਾ ਟਰੈਕ ‘ਪੰਜਾਬੀ ਜਚਦੇ’ ਲਾਂਚ ਕੀਤੇ ਜਾਣ ਤੋਂ ਲੈ ਕੇ ਮੁੰਬਈ ਵਿਚ ਫੇਸਬੁੱਕ ਦਫਤਰ ਵਿਚ ਵਿਸ਼ੇਸ਼ ਤੌਰ ‘ਤੇ ਆਪਣੇ ਟ੍ਰੇਲਰ ਨੂੰ ਲਾਂਚ ਕਰਨ ਤੱਕ, ਅਜ ਫਿਲਮ ਦੇ ਨਿਰਮਾਤਾਵਾਂ ਨੇ ਮੋਹਾਲੀ ਵਿਖੇ ਕੀਤੇ ਜਾ ਰਹੇ ਆਪਣੇ ਤੀਜੇ ਸਾਲਾਨਾ ਸਮਾਗਮ ਸਾਗਾ ਨਾਈਟਸ ਵਿਚ ਆਪਣੀ ਪੂਰੀ ਸੰਗੀਤ ਐਲਬਮ ਲਾਂਚ ਕੀਤੀ ਹੈ। ਈਵੈਂਟ ਵਿਚ ਇੰਡਸਟਰੀ ਦੇ ਕੁਝ ਵੱਡੇ ਨਾਵਾਂ ਦੀ ਮੌਜੂਦਗੀ ਦੇਖੀ ਗਈ ਜੋ ਫਿਲਮ ਤੇ ਨਵੀਂ ਸਟਾਰ ਕਾਸਟ ਨੂੰ ਲਾਂਚ ਕਰਨ ਤੇ ਸਮਰਥਨ ਕਰਨ ਲਈ ਆਏ ਸਨ।
ਉਨ੍ਹਾਂ ਦੇ ਨਾਲ ਫਿਲਮ ਦੀ ਕਾਸਟ ਤੇ ਕਰਿਊ ਵੀ ਇਸਮ ਮੌਕੇ ਮੌਜੂਦ ਸੀ। ਜੰਨਤ ਜ਼ੁਬੇਰ ਤੇ ਦਿਲਰਾਜ ਗਰੇਵਾਲ ਜੋ ਇਸ ਫਿਲਮ ਨਾਲ ਆਪਣੀ ਅਦਾਕਾਰੀ ਦੇ ਸਫਰ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ, ਉਨ੍ਹਾਂ ਲਈ ਇਸ ਤੋਂ ਬੇਹਤਰ ਮਾਰਕੀਟਿੰਗ ਤੇ ਪ੍ਰਮੋਸ਼ਨ ਹੋਰ ਨਹੀਂ ਹੋ ਸਕਦੀ ਸੀ।
ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਟੀਮ ਨੇ ਪਹਿਲਾਂ ਹੀ ਫਿਲਮ ਦੇ 3 ਗੀਤਾਂ ਦੇ ਵੀਡੀਓ ਰਿਲੀਜ਼ ਕੀਤੇ ਹਨ ਤੇ ਇਹ ਕਹਿਣਾ ਜ਼ਰੂਰੀ ਹੈ ਕਿ ਹਰ ਗੀਤ ਆਪਣੇ ਤਰੀਕੇ ਨਾਲ ਵਿਲੱਖਣ ਤੇ ਸੁਰੀਲਾ ਹੈ। ਜਿਥੇ ‘ਰੂਹ’ ਵਰਗੇ ਗੀਤ ਨੇ ਦਰਸ਼ਕਾਂ ਨੂੰ ਪਿਆਰ ਵਿਚ ਪਾ ਦਿੱਤਾ ਉਥੇ ‘ਪੰਜਾਬੀ ਜਚਦੇ’ ਨੇ ਉਨ੍ਹਾਂ ਨੂੰ ਇਸ ਦੀ ਧੁੰਨ ‘ਤੇ ਨੱਚਣ ਲਈ ਮਜਬੂਰ ਕੀਤਾ ਹੈ। ਹਿੰਮਤ ਸੰਧੂ ਤੇ ਸਿਪਰਾ ਗੋਇਲ ਦਾ ਨਵੀਨਤਮ ਵਿਆਹ ਗੀਤ ‘ਨਾਮ ਬੋਲਦਾ’ ਇਕ ਹੋਰ ਮਾਸਟਰਪੀਸ ਹੈ ਜੋ ਕਿ ਮਿੱਠਾ ਤੇ ਉਤਸ਼ਾਹਿਤ ਕਰਨ ਵਾਲਾ ਹੈ। ਅੱਜ ਈਵੈਂਟ ਵਿਚ ਲਾਂਚ ਕੀਤੇ ਗਏ ਸਾਰੇ ਗੀਤਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਤੇ ਤੁਹਾਨੂੰ ਇਹ ਸਾਰੇ ਗਾਣੇ ਆਪਣੀ ਪਲੇ ਲਿਸਟ ਵਿਚ ਸ਼ਾਮਲ ਕਰਨੇ ਚਾਹੀਦੇ ਹਨ।
ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਪ੍ਰੋਡਕਸ਼ਨ ਹਾਊਸ ਦੇ ਮਾਲਕ ਸੁਮੀਤ ਸਿੰਘ ਨੇ ਕੀਤਾ ਹੈ। ਇਸ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਨੇ ਕੀਤਾ ਹੈ। ਡਾਇਲਾਗ ਟਾਟਾ ਬੈਨਪੀਲ ਨੇ ਲਿਖੇ ਹਨ। ਇਨ੍ਹਾਂ ਖੂਬਸੂਰਤ ਗੀਤਾਂ ਨੂੰ ਰਿਚੀ ਨੇ ਡਾਇਰੈਕਟ ਅਤੇ ਫਿਰੋਜ਼ ਖਾਨ ਨੇ ਕੋਰੀਓਗ੍ਰਾਫ ਕੀਤਾ ਹੈ। ਫਿਲਮ ਵਿਚ ਜਸਵੰਤ ਸਿੰਘ ਰਾਠੌੜ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।
ਇਹ ਫਿਲਮ 11 ਨਵੰਬਰ 2022 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦਾ ਸੰਗੀਤ ਸਾਗਾ ਮਿਊਜ਼ਿਕ, ਸਾਗਾ ਸਟੂਡੀਓਜ਼ ਦੇ ਇਨ-ਹਾਊਸ ਮਿਊਜ਼ਕ ਲੇਬਲ ਤਹਿਤ ਰਿਲੀਜ਼ ਕੀਤਾ ਜਾਵੇਗਾ।