ਕੈਨੇਡਾ ਜਾਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਵੱਡੀ ਖੁਸ਼ਖਬਰੀ ਹੈ। ਏਅਰ ਕੈਨੇਡਾ 31 ਅਕਤੂਬਰ ਤੋਂ ਦਿੱਲੀ ਤੇ ਮੌਂਟਰੀਅਲ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਇਹ ਸਿੱਧੀ ਫਲਾਈਟ ਹਫਤੇ ਵਿੱਚ ਤਿੰਨ ਵਾਰ ਉਡਾਣ ਭਰੇਗੀ। ਉਥੇ ਹੀ, 15 ਅਕਤੂਬਰ ਤੋਂ ਦਿੱਲੀ ਤੇ ਟਰਾਂਟੋ ਵਿਚਕਾਰ ਨਾਨ-ਸਟਾਪ ਉਡਾਣਾਂ ਦੀ ਗਿਣਤੀ ਹਫਤੇ ਵਿੱਚ ਸੱਤ ਵਾਰ ਦੀ ਥਾਂ 10 ਵਾਰ ਹੋ ਜਾਵੇਗੀ।
ਏਅਰ ਕੈਨੇਡਾ ਅਨੁਸਾਰ, ਦਿੱਲੀ-ਮੌਂਟਰੀਅਲ ਫਲਾਈਟ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਉਡਾਣ ਭਰੇਗੀ ਅਤੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਸਵੇਰੇ 1.55 ‘ਤੇ ਰਵਾਨਾ ਹੋਏਗੀ। ਇਸੇ ਤਰ੍ਹਾਂ ਮੌਂਟਰੀਅਲ ਤੋਂ ਉਡਾਣ ਰਾਤ 8.10 ‘ਤੇ ਰਵਾਨਾ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ-
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਉਨ੍ਹਾਂ ਕਿਹਾ ਕਿ ਕੈਨੇਡਾ ਇੰਡੀਆ ਬਾਜ਼ਾਰ ਏਅਰ ਕੈਨੇਡਾ ਲਈ ਮਹੱਤਵਪੂਰਨ ਅਤੇ ਰਣਨੀਤਕ ਹੈ। ਉਨ੍ਹਾਂ ਕਿਹਾ ਕਿ ਇਹ ਵਾਧੂ ਉਡਾਣਾਂ ਅਤੇ ਨਵਾਂ ਰਸਤਾ ਏਅਰ ਕੈਨੇਡਾ ਦੀ ਭਾਰਤੀ ਉਪ -ਮਹਾਂਦੀਪ ਦੇ ਵਾਅਦੇ ਅਤੇ ਵਿਕਾਸ ਬਾਰੇ ਉਮੀਦ ਨੂੰ ਦਰਸਾਉਂਦਾ ਹੈ ਅਤੇ ਅਸੀਂ ਆਪਣੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੱਭਿਆਚਾਰਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਏਅਰ ਕੈਨੇਡਾ ਵੈਨਕੂਵਰ ਤੋਂ ਰੋਜ਼ਾਨਾ ਉਡਾਣਾਂ ਦੀ ਪੇਸ਼ਕਸ਼ ਵੀ ਕਰਦੀ ਹੈ।