ਹਰਿਆਣਾ ਵਿੱਚ ਇੱਕ ਵਿਆਹ ਦੀਆਂ ਖੁਸ਼ੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਫੇਰਿਆਂ ਤੋਂ ਠੀਕ ਪਹਿਲਾਂ ਲਾੜੇ ਤੇ ਉਸ ਦੀ ਮਾਂ ਨੇ ਕੁੜੀ ਵਾਲਿਆਂ ਤੋਂ ਦਾਜ ਵਿੱਚ ਕ੍ਰੇਟਾ ਗੱਡੀ ਮੰਗ ਲਈ। ਮੰਗ ਪੂਰੀ ਨਾ ਹੋਣ ‘ਤੇ ਲਾੜਾ ਮੰਡਪ ਤੋਂ ਫਰਾਰ ਹੋ ਗਿਆ, ਜਦਕਿ ਕੁੜੀ ਵਾਲੇ ਮਿੰਨਤਾਂ ਪਾਉਂਦੇ ਰਹੀ ਗਏ ਤੇ ਮੁੰਡੇ ਵਾਲੇ ਬਿਨਾਂ ਵਿਆਹ ਕੀਤੇ ਘਰ ਪਰਤ ਗਏ।
ਘਟਨਾ 9 ਫਰਵਰੀ ਦੀ ਰਾਤ ਦੀ ਹੈ। ਲਾੜੀ ਦੇ ਘਰ ਮਠਿਆਈਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਦੂਜੇ ਪਾਸੇ ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਾਦਰੀ ਸਤੀ ਥਾਣਾ ਪੁਲਸ ਨੇ ਕੁੜੀ ਵਾਲਿਆਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।
ਦਰਅਸਲ, ਵਾਰਡ 21, ਚਰਖੀ ਦਾਦਰੀ ਦੇ ਰਹਿਣ ਵਾਲੇ ਸ਼ਿਵਪ੍ਰਕਾਸ਼ ਦੀ ਧੀ ਦਾ ਵਿਆਹ ਭਿਵਾਨੀ ਦੇ ਭਾਰਤ ਨਗਰ ਨਿਵਾਸੀ ਅਭਿਨਵ ਨਾਲ 9 ਫਰਵਰੀ ਨੂੰ ਤੈਅ ਹੋਇਆ ਸੀ। ਇਸ ਦੇ ਲਈ ਉਨ੍ਹਾਂ ਨੇ ਦਾਦਰੀ ਦੇ ਰੋਹਤਕ ਰੋਡ ‘ਤੇ ਸਥਿਤ ਵਾਟਿਕਾ ਬੁੱਕ ਕਰਵਾਈ ਸੀ ਪਰ ਵਿਆਹ ਲਈ ਕਾਰ ਨਾ ਮਿਲਣ ‘ਤੇ ਲਾੜਾ ਭੱਜ ਗਿਆ। ਫੇਰਿਆਂ ਤੋਂ ਠੀਕ ਪਹਿਲਾਂ ਉਸ ਨੇ ਕ੍ਰੇਟਾ ਕਾਰ ਜਾਂ 15 ਲੱਖ ਰੁਪਏ ਨਕਦ ਦੀ ਮੰਗ ਕੀਤੀ, ਜਿਸ ਨੂੰ ਕੁੜੀ ਦੇ ਪਰਿਵਾਰ ਵਾਲੇ ਪੂਰਾ ਨਹੀਂ ਕਰ ਸਕੇ। ਰਿਸ਼ਤੇਦਾਰਾਂ ਨੇ ਮੁੰਡੇ ਵਾਲਿਆਂ ਦੀਆਂ ਕਈ ਮਿੰਨਤਾਂ ਪਾਈਆਂ ਪਰ ਉਹ ਨਹੀਂ ਮੰਨੇ। ਇਸ ਦੌਰਾਨ ਮੁੰਡਾ ਚੱਕਰ ਆਉਣ ਦਾ ਬਹਾਨਾ ਬਣਾ ਕੇ ਮੰਡਪ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਹਨੀਪ੍ਰੀਤ ਨੇ ਰਾਮ ਰਹੀਮ ਦਾ ਹੱਥ ਫੜ ਕੇ ਕੱਟਿਆ ਕੇਕ, ਬੋਲੀ- ‘ਪਾਪਾ ਜੇ ਤੁਸੀਂ…’
ਕੁੜੀ ਦੇ ਪਿਤਾ ਸ਼ਿਵਪ੍ਰਕਾਸ਼ ਅਤੇ ਮਾਂ ਸਰੋਜ ਦੇਵੀ ਨੇ ਰੋਂਦੇ ਹੋਏ ਵਿਆਹ ਦੌਰਾਨ ਮੰਡਪ ਤੋਂ ਲਾੜੇ ਦੇ ਫਰਾਰ ਹੋਣ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਉਸ ਦਾ ਬੇਇਜ਼ਤੀ ਹੋਈ ਹੈ। ਵਿਆਹ ਲਈ ਬਣਾਈਆਂ ਮਠਿਆਈਆਂ ਧਰੀਆਂ ਰਹਿ ਗਈਆਂ। ਪੂਰਾ ਮਾਮਲਾ ਕੁੜੀ ਦੇ ਘਰ ਲੱਗੇ ਕੈਮਰੇ ‘ਚ ਕੈਦ ਹੈ। ਰਿਸ਼ਤੇਦਾਰਾਂ ਮੁਤਾਬਕ ਕ੍ਰੇਟਾ ਗੱਡੀ ਜਾਂ 15 ਲੱਖ ਰੁਪਏ ਨਾ ਦੇਣ ਕਰਕੇ ਬਾਰਾਤ ਪਰਤ ਗਈ।
ਪਿਤਾ ਨੇ ਬਿਜਲੀ ਨਿਗਮ ਤੋਂ ਵੀਆਰਐਸ ਲੈ ਕੇ ਧੀ ਦੇ ਵਿਆਹ ਦੀ ਪੂਰੀ ਤਿਆਰੀ ਕੀਤੀ ਸੀ। ਕੁੜੀ ਦੇ ਰਿਸ਼ਤੇਦਾਰਾਂ ਨੇ ਦਾਜ ਦੇ ਲਾਲਚੀ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੀ.ਐਸ.ਪੀ ਹੈੱਡਕੁਆਰਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: