ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਜੌਨਪੁਰ ਤੋਂ ਢੋਲ ਅਤੇ ਸੰਗੀਤ ਦੇ ਨਾਲ ਬਾਰਾਤ ਨਿਕਲੀ। ਬਾਰਾਤੀ ਮੁੰਡੇ ਦੇ ਵਿਆਹ ਤੋਂ ਬਹੁਤ ਖੁਸ਼ ਸਨ। ਵਿਆਹ ਵਿੱਚ ਨੱਚਣ-ਗਾਉਣ ਦਾ ਦੌਰ ਜਾਰੀ ਸੀ। ਖਾਸ ਕਰਕੇ ਲਾੜਾ ਵੀ ਆਪਣੀ ਨਵੀਂ ਦੁਲਹਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਸੀ। ਇਸੇ ਦੌਰਾਨ ਵਿਆਹ ਦੇ ਜੈਮਾਲਾ ਪ੍ਰੋਗਰਾਮ ਵਿੱਚ ਕੁਝ ਅਜਿਹਾ ਹੋ ਗਿਆ ਕਿ ਲਾੜੇ ਨੂੰ ਲੜਕੀ ਵਾਲੇ ਪਾਸੇ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ ਅਤੇ ਰਾਤੋ-ਰਾਤ ਬਾਰਾਤ ਵਾਪਸ ਪਰਤ ਗਈ।
ਇਹ ਪੂਰੀ ਘਟਨਾ ਬੁੱਧਵਾਰ ਨੂੰ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਹਰਖਪੁਰ ਮੰਧਾਤਾ ਦੀ ਹੈ। ਜਿੱਥੇ ਜੌਨਪੁਰ ਜ਼ਿਲ੍ਹੇ ਤੋਂ ਅਮਰਜੀਤ ਵਰਮਾ ਦਾ ਬਾਰਾਤ ਪਹੁੰਚੀ ਸੀ। ਜੈਮਾਲਾ ਵੇਲੇ ਲਾੜੇ ਨੇ ਕੁੜੀ ਵਾਲੇ ਪਾਸਿਓਂ ਅਜਿਹੀ ਮੰਗ ਕੀਤੀ, ਜਿਸ ਕਰਕੇ ਵਿਆਹ ਟੁੱਟ ਗਿਆ।
ਲਾੜੇ ਨੇ ਨਾ ਸਿਰਫ ਕੁੜੀ ਦੇ ਪਿਤਾ ਤੋਂ ਦਾਜ ਦੀ ਮੰਗ ਕੀਤੀ, ਸਗੋਂ ਜੈਮਾਲਾ ਤੋਂ ਬਾਅਦ ਲਾੜੀ ਨੂੰ ਆਪਣੇ ਦੋਸਤਾਂ ਦੇ ਨਾਲ ਤਸਵੀਰਾਂ ਖਿੱਚਣ ਦੀ ਅਪੀਲ ਵੀ ਕੀਤੀ। ਇਸ ਗੱਲ ‘ਤੇ ਲਾੜੀ ਨੂੰ ਗੁੱਸਾ ਆ ਗਿਆ। ਲਾੜੀ ਨੇ ਸਾਫ਼ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਆਪਣੀ ਫੋਟੋ ਨਹੀਂ ਖਿਚਵਾਏਗੀ। ਮਾਮਲਾ ਵਿਗੜ ਗਿਆ। ਇੱਥੋਂ ਤੱਕ ਕਿ ਲਾੜੇ ਅਤੇ ਕੁੜੀ ਵਾਲੇ ਪਾਸਿਓਂ ਧੱਕਾ-ਮੁੱਕੀ ਵੀ ਹੋਈ।
ਇਧਰ ਕੁੜੀ ਦਾ ਪਿਓ ਦਾਜ ਦੀ ਮੰਗ ਨੂੰ ਲੈ ਕੇ ਨਾਰਾਜ਼ ਸੀ। ਇਸ ਦੇ ਨਾਲ ਹੀ ਲਾੜੀ ਆਪਣੇ ਦੋਸਤਾਂ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਗੁੱਸੇ ‘ਚ ਸੀ। ਬੱਸ ਇਸੇ ਗੱਲ ਨੂੰ ਲੈ ਕੇ ਕੁੜੀ ਵਾਲਿਆਂ ਅਤੇ ਬਾਰਾਤੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇੱਥੋਂ ਤੱਕ ਕਿ ਕੁੜੀ ਵਾਲਿਆਂ ਨੇ ਲਾੜੇ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਲਾੜੇ ਨੂੰ ਸ਼ੇਰਵਾਨੀ ਵਿੱਚ ਹੀ ਦਰੱਖਤ ਨਾਲ ਬੰਨ੍ਹਿਆ ਹੋਇਆ ਸੀ। ਵਿਆਹ ਦੀ ਰਸਮ ਉੱਥੇ ਹੀ ਰੁਕ ਗਈ। ਲੜਕੀ ਦੇ ਪੱਖ ਦਾ ਦੋਸ਼ ਹੈ ਕਿ ਲਾੜਾ ਦਾਜ ਦੀ ਮੰਗ ਕਰ ਰਿਹਾ ਸੀ ਅਤੇ ਸਾਰੇ ਬਾਰਾਤੀ ਨਸ਼ੇ ਵਿੱਚ ਲਾੜੀ ਨਾਲ ਗਲਤ ਵਤੀਰਾ ਕਰ ਰਹੇ ਸਨ।
ਇਹ ਵੀ ਪੜ੍ਹੋ : ਸੰਸਦ ਦੇ ਅੰਦਰ ਹੋਇਆ ਯੌਨ ਸ਼ੋਸ਼ਣ! ਆਸਟ੍ਰੇਲੀਅਨ ਸਾਂਸਦ ਨੇ ਰੋ-ਰੋ ਕੇ ਸੁਣਾਈ ਹੱਡਬੀਤੀ
ਇਸ ਕਾਰਨ ਉਸ ਨੇ ਲਾੜੇ ਅਤੇ ਬਾਰਾਤੀਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਕੀਤਾ। ਜਦੋਂ ਇਹ ਮਾਮਲਾ ਪ੍ਰਧਾਨ ਤੱਕ ਪਹੁੰਚਿਆ ਤਾਂ ਉਨ੍ਹਾਂ ਦਖਲ ਦਿੱਤਾ। ਇਸ ਵਿੱਚ ਅਜਿਹਾ ਹੋਇਆ ਕਿ ਵਿਆਹ ਟੁੱਟ ਗਿਆ। ਵਿਆਹ ਦੀਆਂ ਤਿਆਰੀਆਂ ਵਿੱਚ ਕੁੜੀ ਵਾਲਿਆਂ ਦਾ ਜੋ ਖਰਚਾ ਹੋਇਆ, ਉਸ ਦੀ ਰਕਮ ਮੁੰਡੇ ਵਾਲਿਆਂ ਨੂੰ ਦੇਣੀ ਪਈ। ਬਿਨਾਂ ਲਾੜੀ ਦੇ ਬਾਰਾਤ ਨੂੰ ਵਾਪਸ ਪਰਤਨਾ ਪਿਆ।
ਵੀਡੀਓ ਲਈ ਕਲਿੱਕ ਕਰੋ -: