ਮੈਕਸੀਕੋ ਅਮਰੀਕੀ ਦੀਵਾਰ ਨੂੰ ਪਾਰ ਕਰਨ ਵਿਚ ਗਾਂਧੀ ਨਗਰ ਜ਼ਿਲ੍ਹੇ ਦੇ ਇਕ 32 ਸਾਲ ਦੇ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੀ ਪਤਨੀ ਤੇ ਤਿੰਨ ਸਾਲ ਦੇ ਬੱਚੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਮੈਕਸੀਕੋ-ਅਮਰੀਕਾ ਦੀਵਾਰ ਜਿਸ ਨੂੰ ‘ਟਰੰਪ ਵਾਲ’ ਵੀ ਕਿਹਾ ਜਾਂਦਾ ਹੈ, ਇਸ ਤੋਂ ਡਿਗਣ ਨਾਲ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗਾਂਧੀਨਗਰ ਜ਼ਿਲ੍ਹੇ ਦੇ ਕਲੋਲ ਵਾਸੀ ਬ੍ਰਿਜ ਕੁਮਾਰ ਯਾਦਵ ਵਜੋਂ ਹੋਈ ਹੈ। ਯਾਦਵ ਕਲੋਲ ਜੀਆਈਡੀਸੀ ਵਿਚ ਕੰਮ ਕਰਦਾ ਸੀ। ਉਹ ਪਰਿਵਾਰ ਨਾਲ ਇਥੇ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚਿਆ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਕਲੋਲ ਵਿਚ ਰਹਿਣ ਵਾਲੇ ਯਾਦਵ ਦਾ ਪਰਿਵਾਰ ਏਜੰਟ ਜ਼ਰੀਏ ਇਥੇ ਪਹੁੰਚਿਆ ਸੀ ਤੇ ਫਸ ਗਿਆ ਸੀ। ਯਾਦਵ ਦਾ ਪਰਿਵਾਰ ਉਤਰ ਗੁਜਰਾਤ ਦੇ ਉਨ੍ਹਾਂ 40 ਲੋਕਾਂ ਵਿਚ ਸ਼ਾਮਲ ਸੀ ਜੋ ਕਿ ਟਿਜੁਨਾ ਨੇ ਮੈਕੀਸਕੋ ਬਾਰਡਰ ਨੂੰ ਪਾਰ ਕਰਕੇ ਸੈਨ ਡਿਏਗੋ ਪਹੁੰਚਣ ਦੀ ਕੋਸ਼ਿਸ਼ ਵਿਚ ਸੀ। ਯਾਦਵ ਨੇ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਲੈ ਕੇ ਜਦੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਤੇ ਪਤਨੀ ਤੇ ਬੱਚਾ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ਤਰਾ, ਪੰਜਾਬ ‘ਚ ਬਣਨਗੇ ਕੋਵਿਡ ਕੰਟਰੋਲ ਰੂਮ, CM ਮਾਨ ਬੋਲੇ, ‘ਜਨਤਕ ਥਾਵਾਂ ‘ਤੇ ਮਾਸਕ ਪਾਓ’
ਯਾਦਵ ਦਾ ਪਰਿਵਾਰ ਟੈਲੀਫੋਨ ਕਾਲੋਨੀ ਬੋਰੀਸਾਨਾ ਪਿੰਡ ਦਾ ਰਹਿਣ ਵਾਲਾ ਹੈ ਜੋ ਕਿ ਡਿੰਗੁਚਾ ਪਿੰਡ ਤੋਂ 14 ਕਿਲੋਮੀਟਰ ਦੂਰ ਹੈ। ਡਿੰਗੁਚਾ ਇਕ ਅਜਿਹਾ ਪਿੰਡ ਹੈ ਜਿਥੋਂ ਦੇ ਅੱਧੇ ਲੋਕ ਅਮਰੀਕਾ ਜਾ ਚੁੱਕੇ ਹਨ। ਜੁਲਾਈ ਮਹੀਨੇ ਵਿਚ ਵੀ ਮੇਹਸਾਣਾ ਦੇ ਇਕ ਪਰਿਵਾਰ ਨੂੰ ਅਮਰੀਕਾ ਜਾਣ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ।
ਵੀਡੀਓ ਲਈ ਕਲਿੱਕ ਕਰੋ -: