ਜੰਮੂ-ਕਸ਼ਮੀਰ ਵਿੱਚ ਜਨਵਰੀ 1990 ਵਿੱਚ ਕਸ਼ਮੀਰੀ ਪੰਡਤਾਂ ਨਾਲ ਹੋਏ ਤਸ਼ੱਦਦ ‘ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਚਰਚਾ ਇਸ ਵੇਲੇ ਜ਼ੋਰਾਂ ‘ਤੇ ਹੈ। ਇਸੇ ਨੂੰ ਲੈ ਕੇ ਗੁਲਾਮ ਨਬੀ ਆਜ਼ਾਦ ਜੋਕਿ ਜੰਮੂ ਵਿੱਚ ਦੋ ਦਿਨਾ ਦੌਰੇ ‘ਤੇ ਪਹੁੰਚੇ, ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮਹਾਤਮਾ ਗਾਂਧੀ ਸਭ ਤੋਂ ਵੱਡੇ ਹਿੰਦੂ ਤੇ ਧਰਮ ਨਿਰਪੱਖ ਸਨ। ਜੰਮੂ-ਕਸ਼ਮੀਰ ਵਿੱਚ ਜੋ ਹੋਇਆ ਉਸ ਦੇ ਲਈ ਪਾਕਿਸਤਾਨ ਤੇ ਅੱਤਵਾਦ ਜ਼ਿੰਮੇਵਾਰ ਹਨ, ਇਸ ਨੇ ਸਾਰੇ ਹਿੰਦੂਆਂ, ਕਸ਼ਮੀਰੀ ਪੰਡਤਾਂ, ਕਸ਼ਮੀਰੀ ਮੁਸਲਮਾਨਾਂ, ਡੋਗਰਿਆਂ ‘ਤੇ ਅਸਰ ਪਾਇਆ ਹੈ।
ਕਾਂਗਰਸ ਦੇ ਸੀਨੀਰ ਨੇਤਾ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾ ਕੱਲ੍ਹ ਸੂਬੇ ਦੇ ਦੋ ਦਿਨਾ ਦੌਰੇ ‘ਤੇ ਪਹੁੰਚੇ ਸਨ। ਆਜ਼ਾਦ ਨੇ ਕਿਹਾ ਕਿ ਸਿਆਸੀ ਪਾਰਟੀਆਂ ਧਰਮ, ਜਾਤੀ ਤੇ ਹੋਰ ਚੀਜ਼ਾਂ ਦੇ ਆਧਾਰ ‘ਤੇ ਚੌਵੀ ਘੰਟੇ ਵੰਡ ਪੈਦਾ ਕਰ ਸਕਦੇ ਹਨ। ਮੈਂ ਕਿਸੇ ਵੀ ਪਾਰਟੀ ਨੂੰ ਮਾਫ ਨਹੀਂ ਕਰ ਰਿਹਾ ਹਾਂ। ਜਾਤੀ, ਧਰਮ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਆਜ਼ਾਦ ਨੇ ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ ਵਿੱਚ ਆਪਣੀ ਸਰਗਰਮੀ ਵਧਾਈ ਹੈ। ਇਸ ਵਿੱਚ ਉਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਗੱਲ ਸੁਣਨ ਦੇ ਨਾਲ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ।
ਕਾਂਗਰਸ ਵੱਚ ਬੈਠਕਾਂ ਦੇ ਦੌਰ ਵਿਚਾਲੇ ਗੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਕਰੀਬ ਡੇਢ ਘੰਟੇ ਤੋਂ ਵੱਧ ਚੱਲੀ ਬੈਠਕ ਵਿੱਚ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਇਸ ‘ਤੇ ਚਰਚਾ ਹੋਈ।