ਵਿਧਾਨ ਸਭਾ ਚੋਣਾਂ ਨੂੰ ਲੈ ਕੇਸੰਯੁਕਤ ਸਮਾਜ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਵਿਚਾਲੇ ਗਠਜੋੜ ਪਿੱਛੋਂ ਗੁਰਨਾਮ ਸਿੰਘ ਚੜੂਨੀ ਨੇ 9 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਚੜੂਨੀ ਦੀ ਪਾਰਟੀ ‘ਸੰਯੁਕਤ ਸੰਘਰਸ਼ ਪਾਰਟੀ’ ਨੂੰ ‘ਕੱਪ ਪਲੇਟ’ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।
ਸੰਯੁਕਤ ਸਮਾਜ ਪਾਰਟੀ ਵੱਲੋਂ ਸਮਾਨਾ ਤੋਂ ਰਛਪਾਲ ਸਿੰਘ, ਫਤਿਹਗਰ੍ਹ ਸਾਹਿਬ ਤੋਂ ਸਰਜੀਤ ਸਿੰਘ, ਨਾਭਾ ਤੋਂ ਬਰਿੰਦਰ ਕੁਮਾਰ, ਗੁਰਦਾਸਪੁਰ ਤੋਂ ਇੰਦਰਪਾਲ, ਸ਼ਾਹਕੋਟ ਤੋਂ ਡਾ. ਜਗਤਾਰ ਸਿੰਘ, ਅਜਨਾਲਾ ਤੋਂ ਚਰਨਜੀਤ ਸਿੰਘ, ਦਿੜਬਾ ਤੋਂ ਮਾਲਵਿੰਦਰ ਸਿੰਘ, ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ ਤੇ ਸੰਗਰੂਰ ਤੋਂ ਜਗਦੀਪ ਸਿੰਘ ਮਿੰਟੂ ਤੂਰ ਨੂੰ ਟਿਕਟ ਦਿੱਤੀ ਗਈ ਹੈ।
ਇਨ੍ਹਾਂ ਸੀਟਾਂ ਦਾ ਐਲਾਨ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨਾਲ ਉਨ੍ਹਾਂ ਦੀ ਪਾਰਟੀ ਦੇ ਗਠਜੋੜ ਤੋਂ ਬਾਅਦ ਉਨ੍ਹਾਂ ਕੋਲ 10 ਸੀਟਾਂ ਹਨ, ਜਿਨ੍ਹਾਂ ਵਿੱਚੋਂ ਨੌਂ ‘ਤੇ ਟਿਕਟਾਂ ਦੀ ਵੰਡ ਕਰ ਦਿੱਤੀ ਗਈ ਹੈ। ਭੁਲੱਥ ਸੀਟ ਤੋਂ ਉਮੀਦਵਾਰ ਦਾ ਐਲਾਨ ਕੁਝ ਦਿਨ ਬਾਅਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸੋਮਵਾਰ ਨੂੰ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਸੀ ਕਿ ਉਹ ਸੰਯੁਕਤ ਸਮਾਜ ਮੋਰਚੇ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਉਨ੍ਹਾਂ ਦੀ ਸੰਯੁਕਤ ਸੰਘਰਸ਼ ਪਾਰਟੀ ਪੰਜਾਬ ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਖੜੇ ਕਰੇਗੀ।
ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਵਾਜ਼ਿਬ ਹਿੱਸਾ ਨਹੀਂ ਮਿਲ ਰਿਹਾ ਹੈ, ਪਰ ਫਿਰ ਵੀ ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਮਿਲ ਕੇ ਚੋਣਾਂ ਲੜਨ, ਜਿਸ ਕਰਕੇ ਉਨ੍ਹਾਂ ਨੇ 10 ਸੀਟਾਂ ‘ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।