ਏਮਸ ਦੇ ਸਾਬਕਾ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਦੇਸ਼ ਵਿਚ ਫੈਲ ਰਹੇ H3N2 ਇੰਫਲੂਏਂਜਾ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਦੀ ਤਰ੍ਹਾਂ ਹੀ ਫੈਲਦਾ ਹੈ। ਇਸ ਤੋਂ ਬਚਣ ਲਈ ਮਾਸਕ ਪਹਿਨੋ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ ਤੇ ਵਾਰ-ਵਾਰ ਹੱਥ ਧੋਂਦੇ ਰਹੋ। ਬਜ਼ੁਰਗਾਂ ਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਸਕਦੀ ਹੈ।
ਦੂਜੇ ਪਾਸੇ ਸਿਹਤ ਮੰਤਰਾਲੇ ਨੇ ਹੈਲਥ ਮਾਹਿਰਾਂ ਦੇ ਨਾਲ H3N2 ਇੰਫਲੂਏਂਜਾ ਦੇ ਵਧਦੇ ਮਾਮਲਿਆਂ ‘ਤੇ ਚਰਚਾ ਲਈ ਬੈਠਕ ਕੀਤੀ। ਬੈਠਕ ਵਿਚ ਮਾਹਿਰਾਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਏ ਹਨ ਪਰ ਫਲੂ ਦੇ ਮਾਮਲੇ ਵਧ ਰਹੇ ਹਨ।
ਡਾ. ਅਜੇ ਸ਼ੁਕਲਾ ਨੇ ਕਿਹਾ ਕਿ ਘੱਟ ਰੋਗ ਰੋਕੂ ਸਮਰੱਥਾ ਵਾਲੇ ਲੋਕਾਂ ਲਈ ਇਹ ਸੰਕਰਮਣ ਗੰਭੀਰ ਹੋ ਸਕਦਾ ਹੈ। ਜੇਕਰ ਲੋਕ ਮਾਸਕ ਦਾ ਇਸਤੇਮਾਲ ਜਾਰੀ ਰੱਖਣਗੇ ਤਾਂ ਇਸ ਨਾਲ ਕਾਫੀ ਮਦਦ ਮਿਲੇਗੀ। ਨਾਲ ਹੀ ਅਸੀਂ ਇਨ੍ਹਾਂ ਕੀਟਾਣੂਆਂ ਲਈ ਟੀਕਾਕਰਨ ਸ਼ੁਰੂ ਕਰਨ ਦਾ ਫੈਸਲਾ ਲੈ ਰਹੇ ਹਾਂ। H3N2 ਸੰਕਰਮਣ ਅਜੇ ਹਵਾ ਵਿਚ ਮੌਜੂਦ ਹੈ ਪਰ ਇਹ ਕੋਵਿਡ ਵੈਰੀਐਂਟ ਨਹੀਂ ਹਨ।
ਇਹ ਵੀ ਪੜ੍ਹੋ : 5 ਬੱਚਿਆਂ ਦੇ ਪਿਓ ਦੀ ਅਨੋਖੀ ਵਸੀਅਤ, ਡੇਢ ਕਰੋੜ ਦੀ ਜਾਇਦਾਦ ਕੀਤੀ ਯੋਗੀ ਆਦਿਤਿਆਨਾਥ ਦੇ ਨਾਂ
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 530,775 ‘ਤੇ ਸਥਿਰ ਹੈ। ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,46,87,820 ਹੋ ਗਈ ਹੈ। ਸਿਹਤ ਮੰਤਰਾਲੇ ਦੀ ਵੈੱਬਸਾਈਟ ਅਨੁਸਾਰ ਕੋਵਿਡ-19 ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.80 ਫੀਸਦੀ ਦਰਜ ਕੀਤੀ ਗਈ। ਇਸ ਬੀਮਾਰੀ ਤੋਂ ਉਭਰ ਚੁੱਕੇ ਲੋਕਾਂ ਦ ਗਿਣਤੀ ਵਧ ਕੇ 4,41,54,254 ਦਰਜ ਕੀਤੀ ਗਈ ਜਦੋਂ ਕਿ ਮੌਤ ਦਰ 1.19 ਫੀਸਦੀ ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ ਦੇਸ਼ਵਿਆਪੀ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਤਹਿਤ 220.64 ਕਰੋੜ ਖੁਰਾਕ ਦਿੱਤੀ ਜਾ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: