ਮਾਤਾ ਸੀਤਾ ਨੂੰ ਰਾਵਣ ਦੀ ਕੈਦ ਤੋਂ ਮੁਕਤ ਹੋਣ ਤੋਂ ਬਾਅਦ ਅਯੁੱਧਿਆ ‘ਚ ਆਉਣ ਤੋਂ ਪਹਿਲਾਂ ਅਗਨੀਪਰੀਕਸ਼ਾ ਦੇਣੀ ਪਈ ਸੀ। ਇਹ ਅਗਨੀਪਰੀਕਸ਼ਾ ਉਨ੍ਹਾਂ ਦੇ ਚਰਿੱਤਰ ‘ਤੇ ਸਵਾਲ ਬਣ ਗਈ, ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਮਾਤਾ ਸੀਤਾ ਨੇ ‘ਅਗਨੀਪਰੀਕਸ਼ਾ’ ਪਾਸ ਕੀਤੀ ਅਤੇ ਆਪਣੀ ਸੱਚਾਈ ਤੇ ਸ਼ੁੱਧਤਾ ਦਾ ਪ੍ਰਮਾਣ ਦੇ ਦਿੱਤਾ। ਪਰ ਅੱਜ ਦੇ ਦੌਰ ਵਿੱਚ ਅਜਿਹਾ ਹੋਵੇਗਾ ਤਾਂ ਸਭ ਨੂੰ ਹੈਰਾਨੀ ਹੋਵੇਗੀ। ਇਸ ਵਾਰ ਕਿਸੇ ਔਰਤ ਨੂੰ ਨਹੀਂ, ਸਗੋਂ ਇੱਕ ਮਰਦ ਨੂੰ ਆਪਣੀ ਸੱਚਾਈ ਸਾਬਤ ਕਰਨ ਲਈ ‘ਅਗਨੀਪਰੀਕਸ਼ਾ’ ਦੇਣੀ ਪਈ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਇੱ ਰੋਂਗਟੇ ਖੜ੍ਹੇ ਕਰ ਦੇਣ ਵਾਲਾ ਵੀਡੀਓ ਵਾਇਰਲ ਹੋਇਆ ਹੈ। ਇੱਕ ਬੰਦੇ ਨੂੰ ਭਖਦੇ ਅੰਗਾਰਿਆਂ ਨਾਲ ਗਰਮ ਲੋਹਾ ਕੱਢਣ ਦੀ ਸਜ਼ਾ ਦਿੱਤੀ ਗਈ। ਅਸਲ ਵਿੱਚ ਇਹ ‘ਅਗਨੀਪਰੀਕਸ਼ਾ’ ਉਸ ਨੂੰ ਨਾਜਾਇਜ਼ ਰਿਸ਼ਤੇ ਦੇ ਸ਼ੱਕ ਵਿੱਚ ਦੇਣੀ ਪਈ। ਦੱਸਿਆ ਗਿਆ ਕਿ ਭਾਬੀ ਨਾਲ ਪ੍ਰੇਮ ਸਬੰਧਾਂ ਦੇ ਸ਼ੱਕ ਵਿੱਚ ਬੰਦੇ ਨੂੰ ਅਗਨੀਪਰੀਕਸ਼ਾ ਤੋਂ ਲੰਘਣਾ ਪਿਆ।
ਵਿਅਕਤੀ ਦੀ ‘ਅਗਨੀਪਰੀਕਸ਼ਾ’ ਦਾ ਵੀਡੀਓ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ, ਜੋਕਿ ਤੇਲੰਗਾਨਾ ਦਾ ਹੈ ਅਤੇ ਅਤੇ ‘ਅਗਨੀਪਰੀਕਸ਼ਾ’ ਦੇਣ ਵਾਲੇ ਵਿਅਕਤੀ ਦਾ ਨਾਂ ਗੰਗਾਧਰ ਦੱਸਿਆ ਗਿਆ ਹੈ। ਖਬਰਾਂ ਮੁਤਾਬਕ ਇਸ ਕਾਰਨ ਵਿਅਕਤੀ ਨੂੰ ‘ਅਗਨੀਪਰੀਕਸ਼ਾ’ ਦੇਣੀ ਪਈ, ਕਿਉਂਕਿ ਪਿੰਡ ਵਾਲਿਆਂ ਨੂੰ ਸ਼ੱਕ ਸੀ ਕਿ ਉਸ ਦੇ ਆਪਣੀ ਭਰਜਾਈ ਯਾਨੀ ਭਰਾ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਬਸ ਇਸੇ ਸ਼ੱਕ ਵਿਚ ਲੋਕਾਂ ਨੇ ਉਸ ਨੂੰ ਅਂਗਾਰਿਆਂ ਨੂੰ ਪਾਰ ਕਰਨ ਦੀ ਸਜ਼ਾ ਦਿੱਤੀ, ਜੋ ਉਸ ਦੇ ਸ਼ੁੱਧ ਚਰਿੱਤਰ ਦਾ ਸਬੂਤ ਹੋਵੇਗਾ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਆਧੁਨਿਕ ਯੁੱਗ ਦੀ ‘ਅਗਨੀਪਰੀਕਸ਼ਾ’ ਕਿਹਾ ਜਾ ਰਿਹਾ ਹੈ। ਜਿੱਥੇ ਵਿਅਕਤੀ ਨੂੰ ਬਲਦੀ ਅੱਗ ਵਿੱਚ ਛਾਲ ਮਾਰਨ ਲਈ ਤਾਂ ਨਹੀਂ ਕਿਹਾ ਗਿਆ, ਪਰ ਉਸ ਨੂੰ ਅੰਗਾਰਿਆਂ ਵਿੱਚ ਭਖਦੀ ਲੋਹੇ ਦੀ ਰਾਡ ਨੂੰ ਹੱਥ ਨਾਲ ਚੁੱਕਣ ਦੀ ਸਜ਼ਾ ਦਿੱਤੀ ਗਈ।
ਇਹ ਵੀ ਪੜ੍ਹੋ : Air India ਦੀ ਫਲਾਈਟ ‘ਚ ਪਰੋਸੇ ਗਏ ਖਾਣੇ ‘ਚ ਦਿਸਿਆ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਵਾਇਰਲ ਵੀਡੀਓ ‘ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਪਹਿਲਾਂ ਅੰਗਾਰਿਆਂ ਦੀ ਪਰਿਕਰਮਾ ਕੀਤੀ ਅਤੇ ਫਿਰ ਹੱਥ ਜੋੜ ਕੇ ਸ਼ਾਇਦ ਭਗਵਾਨ ਅੱਗੇ ਕੋਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਹੱਥਾਂ ਨਾਲ ਅੰਗਾਰਿਆਂ ਵਿਚਕਾਰ ਬਲਦੀ ਲੋਹੇ ਦੀ ਰਾਡ ਨੂੰ ਚੁੱਕ ਕੇ ਸੁੱਟ ਦਿੱਤਾ ਅਤੇ ਫਿਰ ਉਥੋਂ ਤੁਰ ਪਿਆ। ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਗੰਗਾਧਰ ਨਾਂ ਦੇ ਵਿਅਕਤੀ ਨੂੰ ਪਿੰਡ ਦੀ ਪੰਚਾਇਤ ਨੇ ਸਜ਼ਾ ਦਿੱਤੀ।
ਰਿਪੋਰਟਾਂ ਮੁਤਾਬਕ ਪਿੰਡ ਦੇ ਪੰਚ ਉਸ ਦੀ ਅਗਨੀਪਰੀਕਸ਼ਾ ਤੋਂ ਸੰਤੁਸ਼ਟ ਨਹੀਂ ਹੋਏ। ਪੰਚਾਂ ਨੇ ਨੌਜਵਾਨ ਨੂੰ ਗਲਤੀ ਮੰਨਣ ਲਈ ਮਜਬੂਰ ਕੀਤਾ। ਸਮਾਜ ਨੇ ਉਸ ਨੂੰ 11 ਲੱਖ ਰੁਪਏ ਦੀ ਪੇਨਾਲਟੀ ਜਮ੍ਹਾ ਕਰਵਾਉਣ ਲਈ ਕਿਹਾ ਹੈ ਤਾਂ ਨੌਜਵਾਨ ਦੀ ਪਤਨੀ ਨੇ ਪੰਚਾਂ ਖਿਲਾਫ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾੰਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: