ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੋ ਚੁੱਕਾ ਹੈ। ਪੰਜਾਬ ਮਗਰੋਂ ਆਮ ਆਦਮੀ ਪਾਰਟੀ ਨੇ ਹੁਣ ਹਿਮਾਚਲ ਜਿੱਤਣ ਦੀ ਤਿਆਰੀ ਖਿੱਚੀ ਹੋਈ ਹੈ। ਪਾਰਟੀ ਨੇ ਪੰਜਾਬ ਦੇ ਜੇਲ੍ਹ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦਾ ਇੰਚਾਰਜ ਬਣਾਇਆ ਹੈ। ਸਪੀਕਰ ਕੁਲਤਾਰ ਸੰਧਵਾਂ ਨੇ ਵੀ ਇਹ ਜ਼ਿੰਮੇਵਾਰੀ ਮਿਲਣ ‘ਤੇ ਹਰਜੋਤ ਬੈਂਸ ਨੂੰ ਵਧਾਈ ਦਿੱਤੀ।
ਦੱਸ ਦੇਈਏ ਕਿ ਹਿਮਾਚਲ ਵਿੱਚ ਇੱਕ ਪੜਾਅ ਵਿੱਚ ਵੋਟਾਂ ਪੈਣਗੀਆਂ। 12 ਨਵੰਬਰ ਨੂੰ ਹੀ ਵੋਟਿੰਗ ਹੋਵੇਗੀ ਅਤੇ 8 ਦਸੰਬਰ ਨੂੰ ਨਤੀਜੇ ਆ ਜਾਣਗੇ। ਚੋਣ ਕਮਿਸ਼ਨ ਦੇ ਐਲਾਨ ਮਗਰੋਂ ਹਿਮਾਚਲ ਦੀ ਧਰਤੀ ‘ਤੇ ਚੋਣ ਦਾ ਬਿਗੁਲ ਵਜ ਗਿਆ ਹੈ।
ਆਮ ਆਦਮੀ ਪਾਰਟੀ ਦੀ ਦਸਤਕ ਤੋਂ ਬਾਅਦ ਇਸ ਵਾਰ ਹਿਮਾਚਲ ਵਿਧਾਨ ਸਭਾ ਦਾ ਚੋਣ ਸਾਲ 2017 ਦੇ ਮੁਕਾਬਲੇ ਕਾਫੀ ਦਿਲਚਸਪ ਹੋਣ ਵਾਲਾ ਹੈ। ਪਿਛਲੀ ਵਾਰ ਚੋਣ ਮੈਦਾਨ ‘ਚ ਸਿਰਫ ਭਾਜਪਾ ਤੇ ਕਾਂਗਰਸ ਹੀ ਸਨ ਪਰ ਹੁਣ ਆਮ ਆਦਮੀ ਪਾਰਟੀ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਤਗੜੀ ਟੱਕਰ ਦੇਣ ਦੀ ਤਿਆਰੀ ‘ਚ ਹੈ।
ਇਹ ਵੀ ਪੜ੍ਹੋ : ਏਕਤਾ ਕਪੂਰ ਨੂੰ ਸੁਪਰੀਮ ਕੋਰਟ ਦੀ ਝਾੜ, ਕਿਹਾ- ‘ਤੁਸੀਂ ਨੌਜਵਾਨਾਂ ਦਾ ਦਿਮਾਗ ਗੰਦਾ ਕਰ ਰਹੇ ਹੋ’
ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਹਿਮਾਚਲ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਨੇ ਹਿਮਾਚਲ ਵਿੱਚ ਕਈ ਰੋਡ ਸ਼ੋਅ ਕੀਤੇ ਅਤੇ ਆਪਣੀ ਪਾਰਟੀ ਦੇ ਕਈ ਵੱਡੇ ਚਿਹਰਿਆਂ ਨੂੰ ਹਿਮਾਚਲ ਦੀ ਧਰਤੀ ‘ਤੇ ਉਤਾਰਿਆ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਇਸ ਚੋਣ ਵਿੱਚ ਭਾਜਪਾ, ਕਾਂਗਰਸ ਨੂੰ ਤਗੜੀ ਟੱਕਰ ਦੇ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: