ਜਲੰਧਰ ਵਿੱਚ ਆਪਣੇ ਹੀ ਦੋਸਤ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਵਾਲੇ ਨੌਜਵਾਨ ਹੈਪੀ ਸੰਧੂ ਦੀ ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਟੀਸ਼ਨਕਰਤਾ ਨੇ ਜਾਂਚ ਕ੍ਰਾਈਮ ਬ੍ਰਾਂਚ ਜਾਂ ਐਸਐਸਪੀ ਦੀ ਅਗਵਾਈ ਵਾਲੀ ਐਸਆਈਟੀ ਨੂੰ ਸੌਂਪਣ ਦੀ ਮੰਗ ਕੀਤੀ ਹੈ।
ਪਟੀਸ਼ਨ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ, ਡੀਜੀਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਪਟੀਸ਼ਨ ਦਾਇਰ ਕਰਦਿਆਂ ਜਲੰਧਰ ਦੀ ਚਰਨਜੀਤ ਕੌਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਦਾ ਪੁੱਤਰ ਹੈਪੀ ਸੰਧੂ 21 ਜੂਨ, 2021 ਨੂੰ ਆਪਣੇ ਦੋਸਤ ਇੰਦਰਜੀਤ ਦੇ ਘਰ ਮੌਜੂਦ ਸੀ।
ਇਸ ਦੌਰਾਨ ਗੋਲੀ ਗਲਤੀ ਨਾਲ ਚੱਲੀ ਸੀ ਤਾਂ ਇੰਦਰਜੀਤ ਨੇ ਉਸ ਦੇ ਪੁੱਤਰ ਨੂੰ ਹਸਪਤਾਲ ਕਿਉਂ ਨਹੀਂ ਪਹੁੰਚਾਇਆ ਗਿਆ। ਨਾਲ ਹੀ ਇਹ ਵੀ ਕਿਹਾ ਕਿ ਇੰਦਰਜਤ ਤੇ ਉਸ ਦੇ ਪਰਿਵਾਰ ਨੇ ਖੂਨ ਸਾਫ ਕੀਤਾ ਜੋ ਸਿੱਧੇ ਤੌਰ ‘ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਹੈ।
ਗਲੇ ਵਿੱਚ ਲੱਗੀ ਅਤੇ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਉਸੇ ਦਿਨ ਗੁਪਤ ਸੂਚਨਾ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ, ਪਰ ਇਸ ਮਾਮਲੇ ਦੀ ਜਾਂਚ ਸਹੀ ਦਿਸ਼ਾ ਵਿੱਚ ਨਹੀਂ ਜਾ ਰਹੀ। ਪਟੀਸ਼ਨਕਰਤਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਐਸਐਸਪੀ ਦੀ ਅਗਵਾਈ ਵਾਲੀ ਕ੍ਰਾਈਮ ਬ੍ਰਾਂਚ ਜਾਂ ਐਸਆਈਸੀ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਵੱਖ -ਵੱਖ ਪੱਧਰਾਂ ‘ਤੇ ਪੇਸ਼ਕਸ਼ਾਂ ਦਿੱਤੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਪਠਾਨਕੋਟ : ਰਣਜੀਤ ਸਾਗਰ ਡੈਮ ਵਿੱਚ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼
ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਕਿਸ਼ਨਪੁਰਾ ਵਿੱਚ ਹੈਪੀ ਸੰਧੂ ਦੀ ਮੌਤ ਦੇ ਮਾਮਲੇ ਵਿੱਚ ਉਸਦੀ ਮਾਂ, ਸੁੱਚੀ ਪਿੰਡ ਨਿਵਾਸੀ ਚਰਨਜੀਤ ਕੌਰ ਨੇ ਉਸਦੇ ਪੁੱਤਰ ਦੇ ਕਤਲ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਪੁਲਿਸ ਜਾਣਬੁੱਝ ਕੇ ਮਾਮਲੇ ਨੂੰ ਕਮਜ਼ੋਰ ਕਰ ਰਹੀ ਹੈ। ਉਸਨੇ ਦੱਸਿਆ ਕਿ ਮੁੱਖ ਦੋਸ਼ੀ ਇੰਦਰਜੀਤ ਨੇ ਉਸਦੇ ਬੇਟੇ ਹਰਬੀਰ ਸਿੰਘ ਉਰਫ ਹੈਪੀ ਸੰਧੂ ਨੂੰ ਘਰੋਂ ਬੁਲਾਇਆ ਸੀ।