ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਵਿਧਾਨ ਸਭਾ ਦੇ ਵਿਧਾਇਕ ਹਰਭਜਨ ਸਿੰਘ ETO ਆਮ ਆਦਮੀ ਪਾਰਟੀ ਦੇ ਉਨ੍ਹਾਂ ਨੇਤਾਵਾਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਸਿਆਸਤ ਨੂੰ ਚੁਣਿਆ ਹੈ। ਵਿਧਾਇਕ ਹਰਭਜਨ ਨੂੰ ਪਹਿਲੀ ਵਾਰ ਵਿਚ ਸਫਲਤਾ ਨਹੀਂ ਮਿਲੀ ਪਰ ਉਨ੍ਹਾਂ ਦੀ ਹਿੰਮਤ ਤੇ ਸਬਰ ਨੇ ਉਨ੍ਹਾਂ ਨੂੰ 2022 ਦੀਆਂ ਚੋਣਾਂ ਵਿਚ ਜਿੱਤ ਦਿਵਾਈ। ਉਨ੍ਹਾਂ ਦੇ ਇਸੇ ਸੁਭਾਅ ਨੇ ਅੱਜ ਉਨ੍ਹਾਂ ਨੂੰ ਮੰਤਰੀ ਅਹੁਦੇ ‘ਤੇ ਬਿਠਾ ਦਿੱਤਾ ਹੈ।
ਹਰਭਜਨ ਸਿੰਘ ਪਹਿਲਾਂ ਅਧਿਆਪਕ ਸਨ। ਜੰਡਿਆਲਾ ਸਥਿਤ ਸਰਕਾਰੀ ਸਕੂਲ ਵਿਚ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਦੱਸਿਆ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਅਧਿਆਪਕ ਬਣੇ ਪਰ ਉਨ੍ਹਾਂ ‘ਚ ਅੱਗੇ ਵਧਣ ਦੀ ਲਾਲਸਾ ਸੀ। 2012 ਵਿਚ ਉਨ੍ਹਾਂ ਨੇ PCS ਦੀ ਪ੍ਰੀਖਿਆ ਦਿੱਤੀ ਤੇ ਸਫਲ ਹੋਏ। ਉਨ੍ਹਾਂ ਨੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਮਿਲਿਆ। ਪੰਜ ਸਾਲ ਇਸ ਵਿਭਾਗ ਵਿਚ ਸੇਵਾ ਕੀਤੀ। 2017 ਵਿਚ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋਏ ਤੇ ਰਿਟਾਇਰਮੈਂਟ ਲੈ ਲਈ। 2017 ਵਿਚ ਵੀ ਜੰਡਿਆਲਾ ਤੋਂ ਮੈਦਾਨ ਵਿਚ ਉਤਰੇ ਪਰ ਕਾਂਗਰਸ ਦੇ ਡੈਨੀ ਬੰਡਾਲਾ ਤੋਂ ਹਾਰ ਦਾ ਮੂੰਹ ਦੇਖਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਭਰਾ ਦੇ ਪੋਤੇ ਨੇ ਸੰਧਵਾਂ, ਸਰਪੰਚੀ ਤੋਂ ਸ਼ੁਰੂ ਕੀਤਾ ਸਿਆਸੀ ਸਫਰ
ਹਰਭਜਨ ਸਿੰਘ ਨੇ 2017 ਦੀ ਹਾਰ ਤੋਂ ਬਾਅਦ ਵੀ ਹਿੰਮਤ ਨਹੀਂ ਹਾਰੀ। ਇਸ ਦੌਰਾਨ ਉਨ੍ਹਾਂ ਨੇ ਲਾਅ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ। 2018-21 ਵਿਚ ਉਨ੍ਹਾਂ ਨੇ ਲਾਅ ਦੀ ਡਿਗਰੀ ਵੀ ਹਾਸਲ ਕਰ ਲਈ ਪਰ ਸਿਆਸਤ ਨਹੀਂ ਛੱਡੀ। ਉਨ੍ਹਾਂ ਨੇ ਆਪਣਾ ਟੀਚਾ 2022 ਬਣਾ ਰੱਖਿਆ ਸੀ। ਪੰਜ ਸਾਲਾਂ ਵਿਚ ਉਹ ਲੋਕਾਂ ਨਾਲ ਮਿਲਦੇ ਰਹੇ ਤੇ ਆਪਣਾ ਸੰਪਰਕ ਵਧਾਉਂਦੇ ਸਨ। ਇਸ ਦਾ ਫਾਇਦਾ ਉਨ੍ਹਾਂ ਨੂੰ 2022 ਵਿਚ ਹੋਇਆ ਤੇ ਉਨ੍ਹਾਂ ਨੇ ਡੈਨੀ ਬੰਡਾਲਾ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਤੋਂ ਹਰਾ ਕੇ ਜਿੱਤ ਹਾਸਲ ਕਰ ਲਈ।