ਪੰਜਾਬ ਕਾਂਗਰਸ ਪਹਿਲਾਂ ਹੀ ਅੰਦਰਖਾਤੇ ਪਏ ਕਲੇਸ਼ਾਂ ਦਾ ਨਤੀਜਾ ਪਹਿਲਾਂ ਹੀ ਭੁਗਤ ਚੁੱਕੀ ਹੈ ਤੇ ਹੁਣ ਹੋਰ ਕਿਸੇ ਤਰ੍ਹਾਂ ਦਾ ਕੋਈ ਨਵਾਂ ਕਲੇਸ਼ ਨਾ ਪੈਦਾ ਹੋ ਜਾਏ ਇਸ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸੀਆਂ ਨੂੰ ਦਿੱਤੀ ਸਲਾਹ ਦਿੱਤੀ ਹੈ ਕਿ ਪਰਿਵਾਰ ਦੀਆਂ ਗੱਲਾਂ ਦੀ ਅੰਦਰ ਹੀ ਚਰਚਾ ਕਰਨੀ ਚਾਹੀਦੀ ਹੈ, ਇਹ ਮੇਰੀ ਸਾਰੇ ਕਾਂਗਰਸੀਆਂ ਨੂੰ ਸਲਾਹ ਹੈ।
ਚੌਧਰੀ ਨੇ ਪੰਜਾਬ ਕਾਂਗਰਸ ਵਿੱਚ ਕਿਸੇ ਵੀ ਤਰ੍ਹਾਂ ਦੇ ਮਨ-ਮੁਟਾਅ ਤੋਂ ਵੀ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਸਭ ਕੁਝ ਠੀਕ-ਠਾਕ ਹੈ। ਵਿਵਾਦ ਵਰਗੀ ਕੋਈ ਗੱਲ ਨਹੀਂ ਹੈ। ਹਾਲਾਂਕਿ ਕਾਂਗਰਸੀਆਂ ਨੂੰ ਉਨ੍ਹਾਂ ਦੀ ਸਲਾਹ ਦਾ ਸਿੱਧਾ ਸਬੰਧ ਵਿਧਾਇਕ ਸੁਖਪਾਲ ਖਹਿਰਾ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸੁਝਾਅ ਦੇਣ ਵਾਲੇ ਟਵੀਟ ਨਾਲ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਚਾਇਤ ਦਫ਼ਤਰ ‘ਤੇ ਮੰਤਰੀ ਧਾਲੀਵਾਲ ਦੀ ਰੇਡ, ਅਫਸਰ ਡਿਊਟੀ ਤੋਂ ਗਾਇਬ, ਕਾਰਵਾਈ ਦੇ ਹੁਕਮ
ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਦੇ ਸਵਾਲ ਦਾ ਹਰੀਸ਼ ਚੌਧਰੀ ਨੇ ਦਿੱਤਾ ਗੋਲ-ਮੋਲ ਜਵਾਬ। ਚੌਧਰੀ ਨੇ ਕਿਹਾ ਕਿ ਮੈਂ ਕੋਈ ਨੋਟਿਸ ਦਿੱਤਾ ਹੈ, ਤੁਸੀਂ ਇਹ ਦੱਸ ਰਹੇ ਹੋ। ਜੇ ਮੈਨੂੰ ਨੋਟਿਸ ਦੀ ਕਾਪੀ ਮਿਲਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਖਹਿਰਾ ਨੇ ਇੱਕ ਟਵੀਟ ਰਾਹੀਂ ਪ੍ਰਧਾਨ ਰਾਜਾ ਵੜਿੰਗ ਨੂੰ ਸਾਬਕਾ ਮੰਤਰੀ ਆਸ਼ੂ ਦੇ ਸਮਰਥਨ ਵਿੱਚ ਪੂਰੀ ਪਾਰਟੀ ਦੀ ਊਰਜਾ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਇਸ ਦੀ ਬਜਾਏ ਸਾਨੂੰ ਪੰਜਾਬ ਦੇ ਕਈ ਵੱਡੇ ਮੁੱਦਿਆਂ ‘ਤੇ ਲੜਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: