ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਜਿੰਦਰ ਕੌਰ ਨੇ ਕੁੱਲ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ ਇਹ ਤਗਮਾ 71 ਕਿਲੋ ਵਰਗ ਵਿੱਚ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ 9ਵਾਂ ਤਮਗਾ ਹੈ।
ਹਰਜਿੰਦਰ ਕੌਰ ਨਾਭਾ ਦੇ ਨੇੜਲੇ ਪਿੰਡ ਮੈਹਸ ਦੀ ਜੰਮਪਲ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਕਾਂਸੀ ਤਮਗਾ ਜਿੱਤਣ ਲਈ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਹਰਜਿੰਦਰ ਤੁਸੀਂ ਪੰਜਾਬ ਦੀਾਂ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ। ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ। ਚੱਕਦੇ ਇੰਡੀਆ
ਹਰਜਿੰਦਰ ਕਲੀਨ ਐਂਡ ਜਰਕ ‘ਚ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਕੇ ਚੌਥੇ ਸਥਾਨ ‘ਤੇ ਰਹੀ ਸੀ ਪਰ ਨਾਈਜੀਰੀਆ ਦੀ ਜੋਏ ਕਲੀਨ ਐਂਡ ਜਰਕ ‘ਚ ਆਪਣੀਆਂ ਤਿੰਨੋਂ ਕੋਸ਼ਿਸ਼ਾਂ ‘ਚ ਲਿਫਟ ਨਹੀਂ ਕਰ ਸਕੀ। ਇਸ ਤਰ੍ਹਾਂ ਹਰਜਿੰਦਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਨੇ ਜੂਡੋ ਵਿੱਚ ਦੋ ਤਮਗੇ ਜਿੱਤੇ ਸਨ। ਸੁਸ਼ੀਲਾ ਦੇਵੀ ਨੇ ਚਾਂਦੀ ਦਾ ਤਗਮਾ ਅਤੇ ਵਿਜੇ ਯਾਦਵ ਨੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੂੰ ਕੁੱਲ ਨੌਂ ਤਮਗਿਆਂ ਵਿੱਚੋਂ ਵੇਟਲਿਫਟਿੰਗ ਵਿੱਚ ਸੱਤ ਤਮਗੇ ਮਿਲੇ ਹਨ।
ਇਹ ਵੀ ਪੜ੍ਹੋ : ਫ਼ੌਜੀ ਪਿਓ ਨੇ ਮਾਂ ਦੀ ਗੋਦੀ ‘ਚੋਂ ਖੋਹ ਪਟਕਾ ਕੇ ਮਾਰ ਸੁੱਟੀ 10 ਮਹੀਨਿਆਂ ਦੀ ਬੱਚੀ, ਸ਼ੱਕ ‘ਚ ਮਾਰੀ ਗਈ ਮਾਸੂਮ
ਔਰਤਾਂ ਦੇ ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਨੇ ਸੋਨ, ਬਿੰਦਿਆਰਾਣੀ ਦੇਵੀ ਨੇ ਚਾਂਦੀ ਅਤੇ ਹਰਜਿੰਦਰ ਕੌਰ ਨੇ ਆਪੋ-ਆਪਣੇ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਪੁਰਸ਼ਾਂ ਵਿੱਚ ਅਚਿੰਤਾ ਸ਼ਿਉਲੀ ਅਤੇ ਜੇਰੇਮੀ ਲਾਲਰਿਨੁੰਗਾ ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਸੋਨ, ਸੰਕੇਤ ਸਰਗਰ ਨੇ ਚਾਂਦੀ ਅਤੇ ਗੁਰੂਰਾਜਾ ਪੁਜਾਰੀ ਨੇ ਕਾਂਸੀ ਦਾ ਤਮਗਾ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: