ਪੰਜਾਬ ਵਿੱਚ ਸਰਕਾਰ ਬਣਾਉਣ ਮਗਰੋਂ ਆਮ ਆਦਮੀ ਪਾਰਟੀ ਦਾ ਧਿਆਨ ਹੁਣ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਹੈ। ਇਸ ਦੀਆਂ ਤਿਆਰੀਆਂ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਾਰਟੀ ਵੱਲੋਂ ਜੰਮੂ ਵਿੱਚ ਚੋਣ ਇੰਚਾਰਜ ਲਾਇਆ ਗਿਆ ਹੈ।
ਦੱਸਣਯੋਗ ਹੈ ਕਿ ਹਰਜੋਤ ਸਿੰਘ ਬੈਂਸ ਪੰਜਾਬ ਕੈਬਨਿਟ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਹਨ। ਉਹ ਪੰਜਾਬ ਵਿੱਚ ਖਨਨ ਤੇ ਭੂ-ਵਿਗਿਆਨ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਜੇਲ੍ਹਾਂ ਤੇ ਕਾਨੂੰਨ ਤੇ ਵਿਧਾਨਿਕ ਮਾਮਲਿਆਂ ਦੇ ਮੰਤਰੀ ਹਨ। ਹਰਜੋਤ ਸਿੰਘ ਬੈਂਸ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ ਸਨ।
ਹਰਜੋਤ ਸਿੰਘ ਬੈਂਸ ਨੇ 2014 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਏ. ਐਲ.ਐਲ.ਬੀ. (ਆਨਰਜ਼) ਅਤੇ 2018 ਵਿੱਚ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟਿਕਲ ਸਾਇੰਸ (ਐਲ.ਐਸ.ਈ.), ਲੰਡਨ ਯੂ.ਕੇ. ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਇਲਾਵਾ ਗੌਰਵ ਸ਼ਰਮਾ ਨੂੰ ਜੰਮੂ ਵਿੱਚ ਇੰਚਾਰਜ, ਤੇ ਪ੍ਰਦੀਪ ਮਿੱਤਰ ਨੂੰ ਚੋਣ ਇੰਚਾਰਜ ਲਾਇਆ ਗਿਆ ਹੈ, ਜਦਕਿ ਇਮਰਾਨ ਹੁਸੈਨ ਨੂੰ ਕਸ਼ਮੀਰ ਵਿੱਚ ਚੋਣ ਇੰਚਰਾਜ ਤੇ ਸਲਾਊਦੀਨ ਨੂੰ ਇੰਚਾਰਜ ਲਾਇਆ ਗਿਆ ਹੈ।