ਯੂਕਰੇਨ ਜੰਗ ਵਿਚਾਲੇ ਜ਼ਖਮੀ ਹੋਏ ਹਰਜੋਤ ਸਿੰਘ ਦੀ ਸੋਮਵਾਰ ਨੂੰ ਵਤਨ ਵਾਪਸੀਹੋ ਰਹੀ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਜਨਰਲ (ਰਿਟਾ.) ਵੀ.ਕੇ. ਸਿੰਘ ਨੇ ਟਵੀਟ ਕਰਕੇ ਦਿੱਤੀ।
ਹਰਜੋਤ ਸਿੰਘ ਨੂੰ ਕੀਵ ਵਿੱਚ ਜੰਗ ਦੌਰਾਨ ਗੋਲੀ ਲੱਗ ਗਈ ਸੀ ਇਸ ਹਫ਼ੜਾ-ਦਫ਼ੜੀ ਵਿੱਚ ਉਸ ਦਾ ਪਾਸਪੋਰਟ ਵੀ ਗੁੰਮ ਗਿਆ ਸੀ। ਵੀ.ਕੇ. ਸਿੰਘ ਨੇ ਕਿਹਾ ਕਿ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਜੋਤ ਕੱਲ੍ਹ ਭਾਰਤ ਸਾਡੇ ਨਾਲ ਪਹੁੰਚ ਰਹੇ ਹਨ। ਆਸ ਹੈ ਕਿ ਘਰ ਦੇ ਖਾਣੇ ਤੇ ਦੇਖਭਾਲ ਨਾਲ ਉਹ ਜਲਦ ਹੀ ਸਿਹਤਮੰਦ ਹੋ ਜਾਏਗਾ।
ਦੱਸ ਦੇਈਏ ਕਿ ਯੂਕਰੇਨ ਵਿੱਚ ਗੋਲੀ ਲੱਗਣ ਤੋਂ ਬਾਅਦ ਹਰਜੋਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਹਰਜੋਤ ਨੇ ਦੱਸਿਆ ਸੀ ਕਿ ਉਸ ਨੂੰ ਇੱਕ ਗੋਲੀ ਛਾਤੀ ਵਿਚ, ਇੱਕ ਹੱਥ ਵਿਚ ਤੇ ਦੋ ਗੋਲੀਆਂ ਪੈਰ ਵਿਚ ਲੱਗੀਆਂ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ।
ਹਰਜੋਤ ਦੇ ਪਰਿਵਾਰ ਨੇ ਦੱਸਿਆ ਸੀ ਕਿ ਕਿ ਹਸਪਤਾਲ ਆਉਣ ਦੇ ਚਾਰ ਦਿਨ ਬਾਅਦ ਉਸ ਨੂੰ ਹੋਸ਼ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਹ ਹਸਪਤਾਲ ਵਿਚ ਭਰਤੀ ਹੈ। ਉਦੋਂ ਉਸ ਨੂੰ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਗੋਲੀ ਲੱਗੀ ਸੀ, ਜੋ ਕੱਢ ਦਿੱਤੀ ਗਈ ਹੈ। ਫਿਰ 2 ਮਾਰਚ ਨੂੰ ਉਸ ਨੇ ਘਰ ਫੋਨ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
26 ਫਰਵਰੀ ਤੋਂ ਬਾਅਦ ਬੇਟੇ ਨਾਲ ਸੰਪਰਕ ਨਹੀਂ ਹੋਇਆ ਸੀ ਜਦੋਂ ਕਿ ਪਹਿਲਾਂ ਉਸ ਦਾ ਇੱਕ ਦਿਨ ਵਿਚ ਦੋ ਵਾਰ ਫੋਨ ਜ਼ਰੂਰ ਆਉਂਦਾ ਸੀ। ਪਰ ਇੱਕ ਵੀ ਫੋਨ ਨਾ ਆਉਣ ਨਾਲ ਉਹ ਪ੍ਰੇਸ਼ਾਨ ਹੋ ਗਏ। 2 ਮਾਰਚ ਨੂੰ ਫੋਨ ਆਇਆ ਕਿ ਜਦੋਂ ਉਹ ਮੈਟਰੋ ‘ਤੇ ਸਵਾਰ ਹੋਣ ਜਾ ਰਿਹਾ ਸੀ ਤਾਂ ਕਿਸੇ ਨੇ ਗੋਲੀ ਮਾਰੀ ਪਰ ਇਹ ਨਹੀਂ ਪਤਾ ਕਿ ਕਿਸ ਨੇ ਇਹ ਹਮਲਾ ਕੀਤਾ।