ਪੰਜਾਬ ਦੀ ਆਮ ਆਦਮੀ ਪਾਰਟੀ ਅੱਜ ਵੱਡੇ ਖੁਲਾਸੇ ਕਰੇਗੀ, ਜਿਸ ਵਿੱਚ ‘ਆਪ੍ਰੇਸ਼ਨ ਲੋਟਸ’ ਨਾਲ ਜੁੜੇ ਕਈ ਤੱਥ ਸਾਹਮਣੇ ਆਉਣਗੇ। ਇਸ ਨੂੰ ਲੈ ਕੇ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਇੱਕ ਵੱਡੀ ਕਾਨਫਰੰਸ ਕਰਨ ਜਾ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਸ ਵਿੱਚ ਕਈ ਵਿਧਾਇਕਾਂ ਦੇ ਨਾਵਾਂ ਦੇ ਵੀ ਖੁਲਾਸੇ ਹੋ ਸਕਦੇ ਹਨ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਭਾਜਪਾ ਨੇ ਇਸ ਨੂੰ ‘ਆਪ੍ਰੇਸ਼ਨ ਲੋਟਸ’ ਦਾ ਨਾਂ ਦਿੱਤਾ ਹੈ।
ਚੀਮਾ ਨੇ ਦੋਸ਼ ਲਾਇਆ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 25-25 ਕਰੋੜ ਦੇਣ ਦਾ ਲਾਲਚ ਦੇ ਰਹੀ ਹੈ। ਚੀਮਾ ਨੇ ਕਿਹਾ ਕਿ ਭਾਜਪਾ 1375 ਕਰੋੜ ਰੁਪਏ ਖਰਚ ਕੇ ਪੰਜਾਬ ਵਿਚ ਸਰਕਾਰ ਬਣਾਉਣਾ ਚਾਹੁੰਦੀ ਹੈ।
ਮੰਤਰੀ ਚੀਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਭਾਜਪਾ ਦੇ ਨੇਤਾ ਕੁਝ ਲੋਕਾਂ ਰਾਹੀਂ ਲਗਭਗ ਇਕ ਹਫਤੇ ਤੋਂ ਆਪ ਦੇ ਵਿਧਾਇਕਾਂ ਨਾਲ ਸੰਪਰਕ ਵਿਚ ਹਨ। ਵਿਧਾਇਕਾਂ ਤੋਂ ਹਰ ਵਾਰ ਭਾਜਪਾ ਦੇ ਕਿਸੇ ਵੱਡੇ ਨੇਤਾ ‘ਬਾਬੂ ਜੀ’ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਲਗਭਗ 4-5 ਆਡੀਓ ਰਿਕਾਰਡਿੰਗ ਵਿਚ ਇਕ ਹੀ ਗੱਲ ਕਿ ‘ਬਾਬੂ ਜੀ’ ਨਾਲ ਗੱਲ ਕਰਵਾਵਾਂਗੇ, ਬੋਲਿਆ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਲੂਣ ਮੰਡੀ ‘ਚ ਲੁਕੋਈਆਂ ਪਟਾਕਿਆਂ ਦੀਆਂ 300 ਪੇਟੀਆਂ ਬਰਾਮਦ, ਹੋ ਸਕਦਾ ਸੀ ਵੱਡਾ ਹਾਦਸਾ
ਉਨ੍ਹਾਂ ਦੋਸ਼ ਲਗਾਏ ਕਿ ਆਪ ਵਿਧਾਇਕਾਂ ਨੂੰ ਸੀਬੀਆਈ ਤੇ ਈਡੀ ਦਾ ਡਰਾਵਾ ਦੇ ਕੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਭਾਜਪਾ ਵਿਚ ਸ਼ਾਮਲ ਹੋ ਜਾਓ ਜਾਂ ਫਿਰ ਕਾਰਵਾਈ ਨੂੰ ਤਿਆਰ ਰਹੋ। ਚੀਮਾ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਨਹੀਂ ਖਰੀਦ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: