ਚੰਨੀ ਸਰਕਾਰ ਨੇ ਮਸ਼ਹੂਰ ਵਕੀਲ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ (ਇਨਫੋਟੈਕ) ਦਾ ਨਵਾਂ ਚੇਅਰਮੈਨ ਲਾਇਆ ਹੈ।
ਸੰਧੂ ਇੱਕ ਮਸ਼ਹੂਰ ਵਕੀਲ ਹੋਣ ਦੇ ਨਾਲ ਲੇਖਕ ਅਤੇ ਨੇਚਰ ਆਰਟਿਸਟ ਹਨ। ਨਵੰਬਰ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਉਨ੍ਹਾਂ ਦੇ ਕਰੀਬੀ ਸੁਰਿੰਦਰ ਮੋਹਨ ਸਿੰਘ ਸੰਧੂ ਨੇ ਇਸ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਸੀ।
ਹਰਪ੍ਰੀਤ ਸੰਧੂ ਕੌਮਾਂਤਰੀ ਕਾਨੂੰਨ ਅਤੇ ਸਬੰਧਾਂ ਦੇ ਮਾਹਿਰ ਹਨ। ਉਹ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਨੂੰਨੀ ਪ੍ਰਤੀਯੋਗੀ ਅਧਿਐਨ ਅਤੇ ਵੱਖ-ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਤੁਲਨਾ ਨਾਲ ਸਬੰਧਤ 4 ਕਿਤਾਬਾਂ ਲਿਖੀਆਂ ਹਨ। ਉਹ ਫਰਾਂਸ ਵਿੱਚ ਸਦਭਾਵਨਾ ਰਾਜਦੂਤ ਵਜੋਂ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉਹ ਭਾਰਤ ਦੇ ਘਾਨਾ ਹਾਈ ਕਮਿਸ਼ਨ ਵਿੱਚ ਬਿਜ਼ਨੈੱਸ ਰਿਲੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੋਆਰਡੀਨੇਟਰ ਰਹੇ ਹਨ। ਇਸ ਤੋਂ ਇਲਾਵਾ ਸੰਧੂ ਪੰਜਾਬ ਦੇ ਕੁਦਰਤ ਅਤੇ ਇਤਿਹਾਸਕ ਗੁਰਦੁਆਰਿਆਂ ‘ਤੇ ਚਿੱਤਰਕਾਰੀ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਫੋਟੋਗ੍ਰਾਫੀ ਰਾਹੀਂ ਪੁਲ ਕੰਜਰੀ ਅੰਮ੍ਰਿਤਸਰ ਅਤੇ ਬਠਿੰਡਾ ਕਿਲ੍ਹੇ ਸਣੇ ਪੰਜਾਬ ਦੇ ਕਈ ਵਿਰਾਸਤੀ ਯਾਦਗਾਰਾਂ ਦਾ ਪ੍ਰਚਾਰ ਵੀ ਕੀਤਾ ਹੈ।
ਇਹ ਵੀ ਪੜ੍ਹੋ : ਕੈਪਟਨ ਦਾ ਹਰੀਸ਼ ਚੌਧਰੀ ‘ਤੇ ਵੱਡਾ ਹਮਲਾ, ਨੌਕਰੀਓਂ ਕੱਢਿਆ ਦੱਸ ਕੇ ਫਰੋਲੇ ਸਾਰੇ ਪੋਤੜੇ
ਐਡਵੋਕੇਟ ਸੰਧੂ ਨੇ ਇਨਫੋਟੈੱਕ ਦਾ ਚੇਅਰਮੈਨ ਲਾਉਣ ‘ਤੇ ਸਰਕਾਰ ਦਾ ਧੰਨਵਾਦ ਕੀਤਾ। ਉਦਯੋਗ ਮੰਤਰੀ ਗੁਰਕੀਰਤ ਕੋਟਲੀ ਨੇ ਐਡਵੋਕੇਟ ਸੰਧੂ ਨੂੰ ਵਧਾਈ ਦਿੱਤੀ।