ਕੌਮਾਂਤਰੀ 105 ਸਾਲਾ ਅਥਲਟੀ ਬੇਬੇ ਮਾਨ ਕੌਰ ਦੇ ਦਿਹਾਂਤ ‘ਤੇ ਬੀਬਾ ਹਰਸਿਮਰਤ ਬਾਦਲ ਨੇ ਉਨ੍ਹਾਂ ਨਾਲ ਕੀਤੀ ਗਈ ਮੁਲਾਕਾਤ ਦੇ ਪਲ ਨੂੰ ਯਾਦ ਕਰਦਿਆਂ ਦੁੱਖ ਪ੍ਰਗਟਾਇਆ ਅਤੇ ਦੁਖੀ ਪਰਿਵਾਰ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਬੀਬਾ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਮੁਸਕਰਾਉਂਦੇ ਹੋਏ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਲੱਖਾਂ ਲੋਕਾਂ ਲਈ ਪ੍ਰੇਰਣਾ ਸਰੋਤ ਸਨ। ਮੈਨੂੰ ਕੁਝ ਸਾਲ ਪਹਿਲਾਂ ਹੌਸਲੇ ਵਾਲੀ ਔਰਤ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਮੈਂ ਦੁਖੀ ਪਰਿਵਾਰ ਦੇ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟਾਉਂਦੀ ਹਾਂ। ਇਸ ਦੇ ਨਾਲ ਹੀ ਉਨ੍ਹਾਂ ਲਈ ਵਿਛੜੀ ਰੂਹ ਲਈ ਸ਼ਾਂਤੀ ਦੀ ਅਰਦਾਸ ਕੀਤੀ।
ਦੱਸਣਯੋਗ ਹੈ ਕਿ 105 ਸਾਲਾ ਐਥਲੀਟ ਮਾਨ ਕੌਰ ਦਾ ਅੱਜ ਦੇਹਾਂਤ ਹੋ ਗਿਆ। ਪਿਛਲੇ ਕੁਝ ਸਮੇਂ ਤੋਂ ਮਾਨ ਕੌਰ ਕੈਂਸਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਅਤੇ ਡੇਰਾ ਬੱਸੀ ਦੇ ਆਯੁਰਵੈਦਿਕ ਹਸਪਤਾਲ ਵਿਚ ਉਨ੍ਹਾਂ ਦਾ ਨੈਚੁਰਲ ਥੈਰੇਪੀ ਨਾਲ ਇਲਾਜ ਚੱਲ ਰਿਹਾ ਸੀ।
ਐਥਲੀਟ ਮਾਨ ਦੀ ਉਮਰ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕੀਮੋ ਥੈਰੇਪੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ੁਧੀ ਆਯੁਰਵੈਦ ਪੰਚਕਰਮਾ ਹਸਪਤਾਲ ਡੇਰਾਬੱਸੀ ਨੇ ਮਾਨ ਕੌਰ ਦੇ ਮੁਫਤ ਇਲਾਜ ਦੀ ਜ਼ਿੰਮੇਵਾਰੀ ਲਈ ਸੀ। ਮਾਨ ਕੌਰ ਦਾ ਹਸਪਤਾਲ ਵਿੱਚ ਕੁਦਰਤੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦੁਖਦ ਖਬਰ : 105 ਸਾਲਾ ਐਥਲੀਟ ਮਾਨ ਕੌਰ ਦਾ ਹੋਇਆ ਦੇਹਾਂਤ
ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ 35 ਮੈਡਲ ਜਿੱਤੇ ਸਨ। COVID-19 ਤੋਂ ਪਹਿਲਾਂ ਤੱਕ ਲਗਾਤਾਰ ਤਗਮੇ ਜਿੱਤ ਕੇ ਤਿਰੰਗੇ ਦਾ ਮਾਣ ਵਧਾਉਂਦੇ ਰਹੇ ਸਨ। ਮਾਨ ਕੌਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਾਲ 2019 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।