ਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਿੱਖ ਤੇ ਪੰਜਾਬ ਵਿਰੋਧੀ ਕਿਹਾ। ਉਨ੍ਹਾਂ ਦੋਸ਼ ਲਗਾਏ ਹਨ ਕਿ ਦਿੱਲੀ ਤੋਂ ਆਉਣ ਵਾਲੀਆਂ ਹਕੂਮਤਾਂ ਨੇ ਹਮੇਸ਼ਾ ਹੀ ਪੰਜਾ ਦਾ ਨੁਕਸਾਨ ਕੀਤਾ ਹੈ। ਗੁਰੂਆਂ ਨੇ ਸਿੱਖ ਪੰਥ ਦੀ ਰੱਖਿਆ ਲਈ ਜਾਨ ਕੁਰਬਾਨ ਕਰ ਦਿੱਤੀ, ਉਦੋਂ ਵੀ ਦਿੱਲੀ ਵਾਲੇ ਹੀ ਪੰਜਾਬ ਆਏ ਸਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਦਿੱਲੀ ਦੀ ਇੱਕ ਹੋਰ ਹਕੂਮਤ ਪੰਜਾਬੀਆਂ ਦੇ ਹੱਥਾਂ ‘ਚ ਰੱਖਿਆ ਲਈ ਫੜ੍ਹੀਆਂ ਤਲਵਾਰਾਂ ਖੋਹ ਕੇ ਹੱਥ ‘ਚ ਝਾੜੂ ਫਲਾਉਣਾ ਚਾਹੁੰਦੀ ਹੈ। ਕੱਲ੍ਹ ਦਸਤਕਾਰਾਂ ਉਤਾਰ ਕੇ ਟੋਪੀਆਂ ਪਵਾਉਣਗੇ ਪਰ ਇਹ ਨਾ ਸਾਡੇ ਗੁਰੂਆਂ ਨੂੰ ਮਨਜ਼ੂਰ ਹੋਵੇਗਾ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ। ਉਨ੍ਹਾਂ ਕਿਹਾ ਕਿ ਮਾਲਕ ਦੇ ਚਰਨਾਂ ‘ਚ ਇਹੀ ਅਰਦਾਸ ਕਰਨ ਆਈ ਹਾਂ ਕਿ ਸਾਨੂੰ ਇਸ ਧਰਤੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ :ਪੰਜਾਬ ਚੋਣਾਂ : ਨਤੀਜਿਆਂ ਤੋਂ ਪਹਿਲਾਂ ਕੈਪਟਨ ਬੋਲੇ, ‘ਬਹੁਮਤ ਸਾਬਤ ਕਰਕੇ ਫਲੋਰ ਟੈਸਟ ਦੀ ਕਰਾਂਗੇ ਵਿਵਸਥਾ’
ਬੀਬਾ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਤੇ ਸਿੱਖ ਵਿਰੋਧੀ ਹਨ। ਹਲਫਨਾਮਾ ਕੋਰਟ ‘ਚ ਦੇ ਕੇ ਪੰਜਾਬ ਖਿਲਾਫ ਲੜ ਰਹੇ ਹਨ। ਪੰਜਾਬ ਦਾ ਪਾਣੀ ਖੋਹਣਾ ਚਾਹੁੰਦੇ ਹਨ ਤੇ ਥਰਮਲ ਪਲਾਂਟ ਬੰਦ ਕਰਵਾਉਣਾ ਚਾਹੁੰਦੇ ਹਨ। ਕਿਸਾਨਾਂ ‘ਤੇ ਜੁਰਮਾਨਾ ਲਗਵਾ ਰਹੇ ਹਨ।ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਵਾਰ-ਵਾਰ ਲੱਗ ਰਹੀ ਰੋਕ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਸਿੱਖਾਂ ਦੇ ਵਿਰੋਧੀ ਹੈ। ਅੱਜ ਤੱਕ ਉਨ੍ਹਾਂ ਨੇ ਆਪਣੀ ਪਾਰਟੀ ‘ਚ ਇੱਕ ਮੰਤਰੀ ਤਾਂ ਦੂਰ ਕਿਸੇ ਪਾਰਟੀ ਦਾ ਚੇਅਰਮੈਨ ਵੀ ਸਿੱਖ ਨਹੀਂ ਬਣਾਇਆ ਹੈ।