ਪੰਜਾਬ ਪੁਲਿਸ ‘ਤੇ ਅਕਸਰ ਲੋਕ ਕਈ ਤਰ੍ਹਾਂ ਦੇ ਤੰਜ ਕੱਸਦੇ ਨਜ਼ਰ ਆਉਂਦੇ ਹਨ ਪਰ ਜਲੰਧਰ ਥਾਣੇ ਵਿੱਚ ਕਾਂਸਟੇਬਲ ਨੇ ਆਪਣੀ ਈਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਨਾ ਸਿਰਫ ਦੂਜੇ ਸੂਬੇ ਤੋਂ ਪੰਜਾਬ ਆਏ ਬੰਦੇ ਨੂੰ ਲੱਭ ਕੇ ਉਸ ਦਾ ਪਰਸ ਵਾਪਿਸ ਕੀਤਾ ਸਗੋਂ ਇਹ ਗੱਲ ਵੀ ਸਾਬਿਤ ਕੀਤੀ ਕਿ ਕੁਝ ਬੰਦਿਆਂ ਕਰਕੇ ਪੂਰੇ ਮਹਿਕਮੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ।
ਜਲੰਧਰ ਥਾਣਾ ਡਵੀਜ਼ਨ ਨੰ. 6 ਵਿੱਚ ਤਾਇਨਾਤ ਹੈੱਡ ਕਾਂਸਟੇਬਲ ਅਮਨਦੀਪ ਨੇ ਦਿੱਲੀ ਦੇ ਇੱਕ ਬੰਦੇ ਦਾ ਪਰਸ ਵਾਪਿਸ ਕੀਤਾ, ਜਿਸ ਵਿੱਚ 13 ਹਜ਼ਾਰ 70 ਰੁਪਏ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਥਾਣਾ ਡਵੀਜ਼ਨ 6 ਦੇ ਇੰਚਾਰਜ ਸੁਰਜੀਤ ਸਿੰਘ ਦੀ ਮੌਜੂਦਗੀ ਵਿੱਚ ਪਰਸ ਇਸ ਦੇ ਮਾਲਿਕ ਕੁੰਦਰਾ ਨੂੰ ਸੌਂਪਿਆ ਗਿਆ, ਜਿਸ ‘ਤੇ ਕੁਦੰਰਾ ਨੇ ਪੁਲਿਸ ਦਾ ਬਹੁਤ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕਾਂਸਟੇਬਲ ਅਮਨਦੀਪ ਨੇ ਦੱਸਿਆ ਕਿ ਗੁਰੂ ਨਾਨਕਪੁਰਾ ਫਾਟਕ ਦੇ ਕੋਲ ਉਸ ਨੂੰ ਪਰਸ ਮਿਲਿਆ ਸੀ, ਜਿਸ ਵਿੱਚ ਕੋਈ ਅਡ੍ਰੈੱਸ ਨਹੀਂ ਸੀ। ਏ.ਟੀ.ਐੱਮ. ਰਾਹੀਂ ਉਨ੍ਹਾਂ ਨੇ ਅਡ੍ਰੈੱਸ ਪਤਾ ਕਰਕੇ ਜਾਂਚ-ਪੜਤਾਲ ਕਰਕੇ ਪਰਸ ਮਾਲਿਕ ਨੂੰ ਸੌਂਪਿਆ। ਉਨ੍ਹਾਂ ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਈਮਾਨਦਾਰੀ ਨਾਲ ਆਪਣਆ ਕੰਮ ਕਰਨ ਤੇ ਲੋਕਾਂ ਦੀ ਮਦਦ ਕਰਨ।