ਪਟਿਆਲਾ ਦੇ ਡੈਂਟਲ ਕਾਲਜ ਦੇ ਸਾਲਾਨਾ ਸਮਾਗਮ ‘ਚ ਪੁੱਜੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਸੁਧਾਰ ਆਮ ਆਦਮੀ ਪਾਰਟੀ ਦੀ ਪਹਿਲ ਹੈ। ਪੰਜਾਬ ਵਿਚ 16,000 ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾਣਗੇ। ਹਰ ਨਾਗਰਿਕ ਨੂੰ ਬੇਹਤਰ ਸਿਹਤ ਸਹੂਲਤ ਦੇਣਾ ‘ਆਪ’ ਸਰਕਾਰ ਦਾ ਟੀਚਾ ਹੈ।
ਡਾ. ਸਿੰਗਲਾ ਨੇ ਨਿਰਦੇਸ਼ ਦਿੱਤਾ ਕਿ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਤੋਂ ਗੁਰੇਜ਼ ਕਰਨ ਅਤੇ ਆਪਣੇ ਹਸਪਤਾਲ ਤੇ ਮਰੀਜ਼ਾਂ ਨੂੰ ਜ਼ਿਆਦਾ ਸਮਾਂ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਫੈਕਲਟੀ, ਸਿਵਲ ਹਸਪਤਾਲਾਂ ਵਿਚ ਡਾਕਟਰਾਂ ਸਣੇ ਪੈਰਾ ਮੈਡੀਕਲ ਸਟਾਫ ਤੇ ਦਵਾਈਆਂ ਦੀ ਕਮੀ ਅਗਲੇ 6 ਮਹੀਨਿਆਂ ਵਿਚ ਪੂਰੀ ਕੀਤੀ ਜਾਵੇਗੀ। ਹਰ ਨਾਗਰਿਕ ਲਈ ਸਿਹਤ ਕਾਰਡ ਤੇ ਆਯੁਸ਼ਮਨ ਸਿਹਤ ਬੀਮਾ ਯੋਜਨਾ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ, ਫਰੀਦਕੋਟ ਤੇ ਅੰਮ੍ਰਿਤਸਰ ਵਿਚ ਸੁਪਰ ਸਪੈਸ਼ਲਿਟੀ ਬ੍ਰਾਂਚਾਂ ਨੂੰ ਹੋਰ ਬਿਹਤਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅਸੀਂ ਪਾਜ਼ੀਟਿਵ ਤਰੀਕੇ ਨਾਲ ਕੰਮ ਦੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਸਾਰੇ ਮਿਲ ਕੇ ਸਿਸਟਮ ਨੂੰ ਸੁਧਾਰਾਂਗੇ। ਉਨ੍ਹਾਂ ਕਿਹਾ ਕਿ ਡਾਕਟਰ ਪੜ੍ਹੀ ਲਿਖੀ ਜਮਾਤ ਹੈ। ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਪਹਿਲਾਂ ਉਸ ਤਰ੍ਹਾਂ ਦਾ ਮਾਹੌਲ ਨਹੀਂ ਸੀ। ਉਨ੍ਹਾਂ ਨੂੰ ਉਪਰ ਪੈਸੇ ਦੇਣੇ ਪੈਂਦੇ ਸਨ। ਸਿਵਲ ਸਰਜਨ, ਡਾਇਰੈਕਟਰ ਤੇ ਮੰਤਰੀ ਨੂੰ ਪੈਸੇ ਦੇਣੇ ਪੈਂਦੇ ਸਨ। ਹੁਣ ਇਹ ਸਾਰਾ ਕੁਝ ਬੰਦ ਹੋ ਚੁੱਕਾ ਹੈ। ਇਸ ਲਈ ਹੁਣ ਸਾਰੇ ਲੋਕਾਂ ਲਈ ਸਹੀ ਤਰੀਕੇ ਨਾਲ ਕੰਮ ਕਰਨ ‘ਤੇ ਧਿਆਨ ਦਿਓ।
ਇਹ ਵੀ ਪੜ੍ਹੋ : SAD ਨੇ CM ਮਾਨ ਨੂੰ ਚੰਡੀਗੜ੍ਹ ‘ਤੇ ਕੇਂਦਰ ਦੇ ਫੈਸਲੇ ‘ਤੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਕੀਤੀ ਅਪੀਲ
ਡਾਕਟਰਾਂ ਨੂੰ ਕੰਮ ਕਰਨ ਲਈ ਡਰ ਮੁਕਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ। ਤਬਾਦਲਿਆਂ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸਰਕਾਰੀ ਡਾਕਟਰਾਂ ਨੂੰ ਨਿੱਜੀ ਪ੍ਰੈਕਟਿਸ ਤੋਂ ਗੁਰੇਜ਼ ਕਰਨ ਦੇ ਸਬੰਧ ਵਿਚ ਡਾ. ਸਿੰਗਲਾ ਨੇ ਕਿਹਾ ਕਿ ਡਾਕਟਰਾਂ ਨੂੰ ਹੁਣ ਸਿਵਲ ਸਰਜਨ, ਡਾਇਰੈਕਟਰ ਹੈਲਥ ਤੇ ਸਿਹਤ ਮੰਤਰੀ ਨੂੰ ਕੁਝ ਦੇਣ ਦੀ ਲੋੜ ਨਹੀਂ ਹੈ। ਉਹ ਆਪਣੇ ਸਰਕਾਰੀ ਹਸਪਤਾਲ ਤੇ ਮਰੀਜ਼ਾਂ ਨੂੰ ਹੀ ਵਧ ਤੋਂ ਵਧ ਸਮਾਂ ਦੇਣ।