ਪਹਾੜੀ ਰਾਜਾਂ ‘ਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਲੈਂਡਸਲਾਈਡ ਦੀ ਘਟਨਾਵਾਂ ਨਾਲ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸਥਾਨਕ ਮੌਸਮ ਵਿਭਾਗ ਨੇ ਹਿਮਾਚਲ ਵਿੱਚ 21 ਤੋਂ 22 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ 10 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ (NDRF) ਦੀ ਟੀਮਾਂ ਨੇ ਸ਼ਿਮਲਾ ਦੇ ਲੈਂਡਸਲਾਈਡ ਪ੍ਰਭਾਵਿਤ ਸਮਰ ਹਿਲ ਖੇਤਰ ਵਿੱਚ ਖੋਜ ਅਤੇ ਬਜਚਾਅ ਮੁਹਿੰਮ ਜਾਰੀ ਰਖਿਆ ਹੈ।
ਸਥਾਨਕ ਮੌਸਮ ਵਿਭਾਗ ਨੇ 21-22 ਅਗਸਤ ਲਈ ਹਿਮਾਚਲ ਦੇ 10 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਰਾਸ਼ਟਰੀ ਆਫਤਰ ਪ੍ਰਤੀਕਿਰਿਆ ਬਲ (NDRF) ਦੀਆਂ ਟੀਮਾਂ ਨੇ ਸ਼ਿਮਲਾ ਦੇ ਲੈਂਡਸਲਾਈਡ ਪ੍ਰਭਾਵਿਤ ਸਮਰ ਹਿਲ ਖੇਤਰ ਵਿੱਚ ਖੋਜ ਅਤੇ ਬਚਾਅ ਮੁਹਿੰਮ ਜਾਰੀ ਰਖਿਆ ਹੈ। ਖਰਾਬ ਮੌਸਮ ਕਰਕੇ ਰਾਹਤ ਤੇ ਬਚਾਅ ਕੰਮ ਵਿੱਚ ਪ੍ਰੇਸ਼ਾਨੀ ਆ ਰਹੀ ਹੈ।
ਮੁੱਖ ਸੁੱਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰੀ ਮੀਂਹ ਕਰਕੇ 70 ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ ‘ਨੈਸ਼ਨਲ ਐਮਰਜੈਂਸੀ’ ਐਲਾਨ ਕਰੇਗੀ। ਲੈਂਡਸਲਾਈਡ ਅਤੇ ਮੀਂਹ ਨਾਲ ਸਬੰਧਤ ਹੋਰ ਘਟਨਾਵਾਂ ਤੋਂ ਬਾਅਦ ਸ਼ਿਮਲਾ ਵਿੱਚ ਖੋਜ ਅਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ, ਜਿਸ ਵਿੱਚ ਹਿਲ ਸਟੇ੍ਸ਼ਨ ਵਿੱਚ 21 ਲੋਕਾਂ ਦੀ ਜਾਨ ਚਲੀ ਗਈ ਹੈ। ਕਈ ਹੋਰ ਮਕਾਨਾਂ ਦੇ ਢਹਿਣ ਦਾ ਖਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ : ਪਿਓ-ਪੁੱਤ ਨੂੰ ਸੱਪ ਨੂੰ ਡੰਗਿਆ, ਇਲਾਜ ਦੌਰਾਨ ਇੱਕ ਦੀ ਮੌ.ਤ
IMD ਨੇ ਉਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਮੱਧ ਮਹਾਰਾਸ਼ਟਰ, ਮਰਾਠਵਾੜਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਿੱਚ ਵੱਖ-ਵੱਖ ਸਥਾਨਾਂ ‘ਤੇ ਬਿਜਲੀ ਡਿੱਗਣ ਨਾਲ ਹਨੇਰੀ ਭਵਿੱਖਬਾਣੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: