ਪਠਾਨਕੋਟ : ਤਿੰਨ ਅਗਸਤ ਨੂੰ ਰਣਜੀਤ ਸਾਗਰ ਡੈਮ (ਆਰ. ਐੱਸ. ਡੀ.) ਝੀਲ ਵਿੱਚ ਹਾਦਸਾਗ੍ਰਸਤ ਹੋਏ ਫੌਜ ਦੇ ਹੈਲੀਕਾਪਟਰ ਧਰੁਵ ਵਿੱਚ ਸਵਾਰ ਦੂਜੇ ਕੋ-ਪਾਇਲਟ ਦੀ ਮ੍ਰਿਤਕ ਦੇਹ ਅੱਜ ਲੱਭ ਲਈ ਗਈ ਹੈ।
ਦੱਸਣਯੋਗ ਹੈ ਕਿ ਕੋ-ਪਾਇਲਟ ਕੈਪਟਨ ਜਯੰਤ ਜੋਸ਼ੀ ਦਾ ਪਤਾ ਲਾਉਣ ਲਈ ਫੌਜ ਦੇ ਤਿੰਨ ਵਿੰਗ ਅਤੇ ਮਾਹਿਰਾਂ ਦੀਆਂ ਵੱਖ -ਵੱਖ ਟੀਮਾਂ, ਨੇਵੀ, ਆਰਮੀ ਅਤੇ ਐਨਡੀਆਰਐਫ ਵੱਲੋਂ ਲਗਾਤਾਰ ਝੀਲ ਵਿੱਚ ਢਾਈ ਮਹੀਨਿਆਂ ਤੋਂ ਖੋਜ ਕੀਤੀ ਜਾ ਰਹੀ ਸੀ। ਅਖੀਰ ਅੱਜ ਦੁਪਿਹਰ 2.45 ਵਜੇ ਕੈਪਟਨ ਜਯੰਤ ਜੋਸ਼ੀ ਦੀ ਮ੍ਰਿਤਕ ਦੇਹ ਖੋਜੀ ਟੀਮਾਂ ਨੂੰ ਮਿਲੀ।
ਦੱਸਣਯੋਗ ਹੈ ਕਿ 3 ਅਗਸਤ ਨੂੰ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ, ਜੋ ਸੰਘਣੇ ਜੰਗਲ ਅਤੇ ਝੀਲ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਰੁਟੀਨ ਅਭਿਆਸ ਕਰ ਰਿਹਾ ਸੀ। ਸਵੇਰੇ 10.50 ਵਜੇ ਇਹ ਝੀਲ ਦੇ ਲੈਵਲ ਦੇ ਇੰਨਾ ਨੇੜੇ ਸੀ ਕਿ ਅਚਾਨਕ ਇਸ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਕਰੈਸ਼ ਹੋ ਗਿਆ। ਇਸ ਵਿੱਚ ਦੋ ਪਾਇਲਟ ਸਵਾਰ ਸਨ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਆਰ. ਐੱਸ. ਡੀ. ਝੀਲ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਆਰਮੀ ਹੈਲੀਕਾਪਟਰ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੈਫਟੀਨੈਂਟ ਕਰਨਲ ਅਭਿਤ ਸਿੰਘ ਬਾਠ ਦੀ ਲਾਸ਼ 15 ਅਗਸਤ ਨੂੰ ਖੋਜ ਟੀਮ ਨੂੰ ਮਿਲੀ ਸੀ, ਉਥੇ ਹੀ ਕੈਪਟਨ ਜਯੰਤ ਜੋਸ਼ੀ ਬਾਰੇ ਅਜੇ ਤੱਕ ਕੁਝ ਵੀ ਪਤਾ ਨਾ ਲੱਗਣ ਕਰਕੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਜਿਊਂਦੇ ਹੋਣ ਦੀ ਵੀ ਆਸ ਲਾ ਕੇ ਬੈਠਾ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਲਈ ਮੁੱਖ ਮੰਤਰੀ ਚੰਨੀ ਨੇ ਕਰ ਦਿੱਤੇ ਇਹ ਵੱਡੇ ਐਲਾਨ
ਦੱਸਣਯੋਗ ਹੈ ਕਿ ਕੈਪਟਨ ਜਯੰਤ ਜੋਸ਼ੀ ਮੂਲ ਰੂਪ ਤੋਂ ਉਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਰਾਣੀਖੇਤ ਦੇ ਰਹਿਣ ਵਾਲੇ ਸਨ। ਇਸ ਵੇਲੇ ਉਨ੍ਹਾਂ ਦਾ ਪੂਰਾ ਪਰਿਵਾਰ ਦਿੱਲੀ ਵਿੱਚ ਹੈ। ਕੈਪਟਨ ਜਯੰਤ ਜੋਸ਼ੀ ਦੀ ਮਾਂ ਜੀਵਨ ਤਾਰਾ ਜੋਸ਼ੀ ਫੌਜ ਵਿੱਚ ਲੈਫਟੀਨੈਂਟ ਕਰਨਲ ਹੈ।