ਸਿੱਖ ਫੌਜੀਆਂ ਦੇ ਬੈਲਿਸਟਿਕ ਹੈਲਮੇਟ ਪਹਿਨਣ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਹੁਣ ਇਸ ਵਿਵਾਦ ਨੂੰ ਲੈ ਕੇ ਰੱਖਿਆ ਰਾਜ ਮੰਤਰੀ ਅਜੈ ਭੱਟ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸਾਂਸਦ ਪਰਨੀਤ ਕੌਰ ਦੇ ਸਵਾਲ ‘ਤੇ ਅਜੈ ਭੱਟ ਨੇ ਸਾਫ ਕੀਤਾ ਹੈ ਕਿ ਸਾਰੇ ਫੌਜੀਆਂ ਲਈ ਬੈਲਿਸਟਿਕ ਹੈਲਮੇਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਤਾਇਨਾਤ ਫਾਈਟਰ ਏਅਰਕ੍ਰਾਫਟ ਦੇ ਸਾਰੇ ਪਾਇਲਟਾਂ ਤੇ ਫੌਜੀਆਂ ਨੂੰ ਪੂਰੇ ਸੁਰੱਖਿਆ ਕਵਚ ਪਹਿਨਣਾ ਲਾਜ਼ਮੀ ਹੈ।
ਸਾਂਸਦ ਪ੍ਰਨੀਤ ਕੌਰ ਨੇ ਸਿੱਖ ਫੌਜੀਆਂ ਦੇ ਬੈਲਿਸਟਿਕ ਹੈਲਮੇਟ ਪਹਿਨਣ ਨੂੰ ਲੈ ਕੇ ਸਵਾਲ ਕੀਤਾ ਸੀ ਕਿ ਕੀ ਸਰਕਾਰ ਸਿੱਖ ਫੌਜੀਆਂ ਲਈ ਵੀ ਬੈਲਿਸਟਿਕ ਹੈਲਮੇਟ ਲਾਜ਼ਮੀ ਕਰਨ ਜਾ ਰਹੀ ਹੈ, ਜਿਸ ‘ਤੇ ਜਵਾਬ ਦਿੰਦੇ ਹੋਏ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਕਿਹਾ ਕਿ ਸਿੱਖ ਫੌਜੀਆਂ ਵੱਲੋਂ ਪਹਿਲਾਂ ਵੀ ਅੱਤਵਾਦ ਖਿਲਾਫ ਲੜਾਈ ਲੜਦੇ ਹੋਏ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰਖਦੇ ਹੋਏ ਬੁਲੇਟ ਪਰੂਫ ਹੈਲਮੇਟ ਪਹਿਨਦੇ ਰਹੇ ਹਨ। ਮੰਤਰੀ ਭੱਟ ਨੇ ਕਿਹਾ ਕਿ ਫੌਜੀਆਂ ਨੂੰ ਜੰਗ ਦੌਰਾਨ ਸਾਰੇ ਖਤਰਿਆਂ ਖਿਲਾਫ ਸੁਰੱਖਿਆ ਦਿੱਤੀ ਜਾਂਦੀ ਰਹੀ ਹੈ, ਉਨ੍ਹਾਂ ਨੂੰ ਬੁਲੇਟ ਪਰੂਫ ਜੈਕੇਟ ਤੇ ਬੁਲੇਟ ਪਰੂਫ ਹੈਲਮੇਟ ਵੀ ਦਿੱਤੇ ਜਾਂਦੇ ਰਹੇ ਹਨ। ਅਜਿਹੇ ਵਿੱਚ ਸੁਰੱਖਿਆ ਦੇ ਨਜ਼ਰੀਏ ਨਾਲ ਬੈਲਿਸਟਿਕ ਹੈਲਮੇਟ ਵੀ ਲਾਜ਼ਮੀ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੰਮੀ ਜੱਦੋ-ਜਹਿਦ ਮਗਰੋਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਰੱਖਿਆ ਮੰਤਰਾਲਾ ਵੱਲੋਂ 5 ਜਨਵਰੀ ਨੂੰ ਸਿੱਖ ਫੌਜੀਆਂ ਲਈ 12,730 ਬੈਲਿਸਟਿਕ ਹੈਲਮੇਟ ਖਰੀਦਣ ਲਈ ਟੈਂਡਰ ਕੱਢੇ ਸਨ, ਇਸ ਤੋਂ ਬਾਅਦ ਬੈਲਿਸਟਿਕ ਹੈਲਮੇਟ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਦੀ ਪਛਾਣ ਦੇ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵਫਦ ਵੱਲੋਂ ਕਿਹਾ ਗਿਆ ਸੀ ਕਿ ਅਜਿਹੇ ਵਿੱਚ ਕਿਸੇ ਵੀ ਹਾਲ ਵਿੱਚ ਸਿੱਖ ਫੌਜੀਆਂ ਦੇ ਸਿਰ ‘ਤੇ ਹੈਲਮੇਟ ਮਨਜ਼ੂਰ ਨਹੀਂ ਕੀਤ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -: