ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਸਰਹੱਦ ਤੋਂ ਨਸ਼ੀਲੀਆਂ ਚੀਜ਼ਾਂ ਬਰਾਮਦ ਹੋ ਰਹੀਆਂ ਹਨ। ਅੱਜ ਫਿਰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਤੋਂ ਪਾਕਿਸਤਾਨੀ ਡਰੋਨ ਅਤੇ 2 ਪੈਕਟ ਹੈਰੋਇਨ ਬਰਾਮਦ ਹੋਏ ਹਨ।
ਇਹ ਬਰਾਮਦਗੀ ਅੰਮ੍ਰਿਤਸਰ ਦੇ ਪਿੰਡ ਬਚੀਵਿੰਡ ਤੋਂ ਹੋਈ ਹੈ। ਫ਼ਸਲ ਦੀ ਕਟਾਈ ਦੌਰਾਨ 2 ਪੈਕੇਟ ਹੈਰੋਇਨ ਤੇ ਡਰੋਨ ਕਿਸਾਨ ਨੇ ਵੇਖੇ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਤੁਰੰਤ ਪੁਲਿਸ ਨੇ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ ‘ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਖੇਤਰ ਵਿੱਚ ਅਕਸਰ ਡਰੋਨਾਂ ਦੀ ਆਵਾਜਾਈ ਹੁੰਦੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਬੀ.ਐੱਸ.ਐੱਫ. ਦੀ ਭਰਿਆਲ ਚੌਂਕੀ ‘ਤੇ ਇੱਕ ਪਾਕਿਸਤਾਨੀ ਡਰੋਨ ਵੇਖਿਆ ਗਿਆ ਸੀ। ਪੰਜ ਮਿੰਟ ਤੱਕ ਡਰੋਨ ਭਾਰਤੀ ਸਰਹੱਦ ਦੇ ਅੰਦਰ ਉੱਡਦਾ ਰਿਹਾ। ਇਸ ਦੌਰਾਨ ਬੀ.ਐੱਸ.ਐੱਫ. ਵੱਲੋਂ 3 ਰਾਊਂਡ ਫਾਇਰ ਕੀਤੇ ਗਏ ਅਤੇ ਇੱਕ ਇਲੂ ਬੰਬ ਵੀ ਦਾਗਿਆ ਗਿਆ, ਜਿਸ ਮਗਰੋਂ ਡਰੋਨ ਪਾਕਿਸਤਾਨ ਵੱਲ ਪਰਤ ਗਿਆ।
ਇਹ ਵੀ ਪੜ੍ਹੋ : CM ਮਾਨ ਨੇ 5 ਜ਼ਿਲ੍ਹਿਆਂ ‘ਚ ਸਸਤੀ ਰੇਤਾ ਦੀਆਂ 20 ਹੋਰ ਖਾਨਾਂ ਖੋਲ੍ਹੀਆਂ, ਬੋਲੇ- ‘ਜਲਦ ਖੋਲ੍ਹਾਂਗੇ 150 ਖੱਡਾਂ’
ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਵੀ ਪਾਕਿਸਤਾਨੀ ਡਰੋਨ ਵੇਖਿਆ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿ ਡਰੋਨ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਇਸ ਮਗਰੋਂ ਡਰੋਨ ਪਾਕਿਸਤਾਨ ਪਰਤ ਗਿਆ। ਹਾਲਾਂਕਿ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਚਲਾਈ ਗਈ ਸਰਚ ਮੁਹਿੰਮ ਦੌਰਾਨ ਕੋਈ ਵੀ ਸ਼ੱਕੀ ਚੀਜ਼ ਹੱਥ ਨਹੀਂ ਲੱਗੀ।
ਵੀਡੀਓ ਲਈ ਕਲਿੱਕ ਕਰੋ -: