ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ‘ਤੇ ਅੱਜ ਬਾਅਦ ਦੁਪਹਿਰ ਉਸ ਸਮੇਂ ਵੱਡਾ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ, ਜਦੋਂ ਜਦ ਇੱਕ ਔਰਤ ਨੇ ਬੱਸ ਤੋਂ ਉਸਦੇ ਪਤੀ ਨਾਲ ਉਤਰੀ ਦੂਜੀ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਮਲੋਟ ਵਾਸੀ ਇਕ ਔਰਤ ਨੇ ਦੋਸ਼ ਲਾਇਆ ਕਿ ਉਸਦਾ ਪਤੀ ਜਿਸ ਨਾਲ ਉਸਦਾ ਤਲਾਕ ਦਾ ਕੇਸ ਚਲਦਾ ਹੈ ਪਰ ਉਹ ਰਹਿੰਦਾ ਉਹਨਾਂ ਨਾਲ ਘਰ ਵਿਚ ਹੀ ਹੈ। ਉਹਨਾਂ ਦੇ ਇਕ 14 ਸਾਲ ਦੀ ਕੁੜੀ ਵੀ ਹੈ। ਕਥਿਤ ਤੌਰ ‘ਤੇ ਉਸਦੇ ਪਤੀ ਦੇ ਪ੍ਰੇਮ ਸੰਬੰਧ ਇਕ ਉਸਦੇ ਨਾਲ ਹੀ ਨੌਕਰੀ ਕਰਦੀ ਔਰਤ ਨਾਲ ਹਨ।
ਉਸਨੂੰ ਪਤਾ ਲੱਗਾ ਸੀ ਕਿ ਉਸਦਾ ਪਤੀ ਉਸ ਔਰਤ ਨਾਲ ਅਮ੍ਰਿਤਸਰ ਸਾਹਿਬ ਗਿਆ ਹੋਇਆ ਸੀ ਤੇ ਅੱਜ ਵਾਪਿਸ ਆ ਰਿਹਾ ਹੈ ਤਾਂ ਉਹ ਪਹਿਲਾਂ ਹੀ ਬੱਸ ਅੱਡੇ ਪਹੁੰਚ ਗਈ। ਜਦ ਉਹ ਦੋਵੇਂ ਬੱਸ ਤੋਂ ਉਤਰੇ ਤਾਂ ਉਸ ਨੇ ਉਸ ਔਰਤ ਨਾਲ ਬੋਲ-ਬੁਲਾਰਾ ਕੀਤਾ ਤਾਂ ਹੱਥੋਪਾਈ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਔਰਤ ਦਾ ਕਹਿਣਾ ਹੈ ਕਿ ਤਲਾਕ ਕੇਸ ਚੱਲਣ ਦੇ ਬਾਵਜੂਦ ਉਹ ਉਨ੍ਹਾਂ ਨਾਲ ਰਹਿ ਰਿਹਾ ਹੈ ਤੇ ਜਿਹੜੀ ਗੈਰ-ਔਰਤ ਉਸਦੇ ਪਤੀ ਨਾਲ ਹੈ, ਉਸਨੇ ਵੀ ਮਲੋਟ ਵਿਚ ਮਕਾਨ ਬਣਾਇਆ ਹੈ। ਉਸਦੇ ਪਤੀ ਦੇ ਕਹਿਣ ‘ਤੇ ਉਸ ਔਰਤ ਨੇ ਉਸ ‘ਤੇ ਕੇਸ ਕੀਤਾ ਕਿ ਉਹ ਉਸਦੇ ਮਕਾਨ ‘ਤੇ ਕਬਜਾ ਕਰਨਾ ਚਾਹੁੰਦੀ ਹੈ। ਮਾਮਲੇ ‘ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਜਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ : ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਮੁੜ ਸ਼ੁਰੂ ਹੋਵੇਗੀ ਉਡਾਣ
ਪਰ ਸ਼ਰੇਆਮ ਬੱਸ ਅਡੇ ‘ਤੇ ਦੋਵਾਂ ਔਰਤਾਂ ਦੀ ਆਪਸੀ ਲੜਾਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਵਧ ਚਰਚਾ ਇਸ ਗੱਲ ਦੀ ਆ ਕਿ ਦੋਵਾਂ ਦੀ ਲੜਾਈ ਦੌਰਾਨ ਪਤੀ ਰਫੂਚੱਕਰ ਹੋ ਗਿਆ।