ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਲੀ ਮੌਕੇ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਦਾਅਵਾ ਹੈ ਕਿ ਡਾਕਟਰ ਦੇ ਹੀ ਡਰਾਈਵਰ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪਾਕਿਸਤਾਨ ਦੀ ਡਾਨ ਨਿਊਜ਼ ਵੈੱਬਸਾਈਟ ਨੇ ਐੱਸਐੱਸਪੀ ਅਮਜਦ ਸ਼ੇਕ ਦੇ ਹਵਾਲੇ ਨਾਲ ਦੱਸਿਆ ਕਿ ਡਾਕਟਰ ਧਰਮ ਦੇਵ ਰਾਠੀ ਦੀ ਉਨ੍ਹਾਂ ਦੇ ਡਰਾਈਵਰ ਹਨੀਫ ਲੇਘਾਰੀ ਨੇ ਹੱਤਿਆ ਕੀਤੀ ਤੇ ਉਥੋਂ ਫਰਾਰ ਹੋ ਗਿਆ। ਪਾਕਿਸਤਾਨ ਦੇ ਗੈਰ-ਮੁਸਲਿਮ ਖੇਤਰ ਤੋਂ ਸਾਂਸਦ ਖਿਅਲ ਦਾਸ ਕੋਹਿਸਤਾਨੀ ਨੇ ਵੀ ਇਸ ਕਤਲ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਟਵੀ ਕੀਤਾ ਕਿ ਮੈਂ ਹੋਲੀ ਦੀ ਪਹਿਲੀ ਸ਼ਾਮ ਮੰਨੇ-ਪ੍ਰਮੰਨੇ ਹਿੰਦੂ ਡਾਕਟਰ ਧਰਮ ਦੇਵ ਰਾਠੀ ਦੇ ਕਤਲ ਦੀ ਨਿੰਦਾ ਕਰਦਾ ਹਾਂ। ਐੱਸਐੱਸਪੀ ਅਮਜਦ ਸ਼ੇਖ ਨੇ ਪੁਸ਼ਟੀ ਕੀਤੀ ਹੈ ਕਿ ਰਾਠੀ ਦੇ ਡਰਾਈਵਰ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਮੁਲਜ਼ਮ ਨੂੰ ਫੜਨ ਲਈ ਪੁਲਿਸ ਸੰਭਾਵਿਤ ਟਿਕਾਣਿਆਂ ‘ਤੇ ਛਾਪੇ ਮਾਰ ਰਹੀ ਹੈ। ਰਸੋਈਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਡਾਕਟਰ ਤੇ ਡਰਾਈਵਰ ਦੇ ਵਿਚ ਬਹਿਸ ਹੋਈ ਸੀ।
ਇਹ ਵੀ ਪੜ੍ਹੋ : ਪਾਕਿਸਤਾਨੀ ਏਜੰਟਾਂ ਨੂੰ ਸਿਮ ਕਾਰਡ ਸਪਲਾਈ ਕਰਨ ਵਾਲੇ 5 ਲੋਕ ਅਸਮ ਤੋਂ ਗ੍ਰਿਫਤਾਰ, ਫੋਨ ਸਣੇ ਕਈ ਦਸਤਾਵੇਜ਼ ਜ਼ਬਤ
ਰਸੋਈਏ ਨੇ ਪੁਲਿਸ ਨੂੰ ਦੱਸਿਆ ਕਿ ਡਰਾਈਵਰ ਲੇਘਾਰੀ ਖੈਰਪੁਰ ਮਿਸਰ ਦਾ ਰਹਿਣ ਵਾਲਾ ਹੈ ਹਿੰਦੂ ਡਾਕਟਰ ਦੇ ਕਤਲ ਤੋਂ ਬਾਅਦ ਤੋਂ ਫਰਾਰ ਹੈ। ਹੁਣ ਤੱਕ ਸਾਹਮਣੇ ਆਈ ਜਾਂਚ ਵਿਚ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੇ ਬਅਦ ਤੋਂ ਹੀ ਡਾਕਟਰ ਦਾ ਰਸੋਈਆ ਸਦਮ ਵਿਚ ਹੈ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾ. ਦੇਵਰਾਠੀ ਸਿਹਤ ਵਿਭਾਗ ਤੋਂ ਰਿਟਾਇਰ ਹੋਏ ਸਨ ਤੇ ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿਚ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: