ਸ਼ਰਧਾ ਵਾਕਰ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਦੋਸ਼ੀ ਆਫਤਾਬ ਖਿਲਾਫ ਗੁੱਸਾ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਵਸਈ ਵਿੱਚ ਸ਼ਨੀਵਾਰ ਨੂੰ ਇੱਕ ਨਵੇਂ ਵਿਆਹੇ ਹਿੰਦੂ-ਮੁਸਲਿਮ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਨੂੰ ਰੋਕ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਵਸਈ ‘ਚ ਸਥਾਨਕ ਧਾਰਮਿਕ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਇਸ ਰਿਸੈਪਸ਼ਨ ‘ਤੇ ਰੋਕ ਲਗਾ ਦਿੱਤੀ ਗਈ ਸੀ। 27 ਸਾਲਾ ਸ਼ਰਧਾ ਪਾਲਘਰ ਦੇ ਵਸਈ ਦੀ ਰਹਿਣ ਵਾਲੀ ਸੀ, ਜਿਸ ਦਾ ਦੋਸ਼ੀ ਨੇ ਕਤਲ ਕਰਕੇ ਉਸ ਦੇ 35 ਟੁਕੜੇ ਕਰ ਦਿੱਤੇ ਸਨ।
ਰਿਸੈਪਸ਼ਨ ਮਾਮਲਾ ਉਸ ਵੇਲੇ ਤੂੜ ਫੜਿਆ, ਜੋਂ ਇੱਕ ਪ੍ਰਾਈਵੇਟ ਨਿਊਜ਼ ਚੈਨਲ ਦੇ ਸੰਪਾਦਕ ਨੇ ਸਮਾਗਮ ਦੇ ਸੱਦੇ ਦੀ ਫੋਟੋ ਟਵੀਟ ਕੀਤੀ। ਇੰਨਾ ਹੀ ਨਹੀਂ ਉਸ ਨੇ ਇਸ ਨੂੰ ਲਵ ਜਿਹਾਦ ਅਤੇ ਅੱਤਵਾਦੀ ਐਕਟ ਦੀ ਵਰਤੋਂ ਕਰਦੇ ਹੋਏ ਸ਼ਰਧਾ ਕਤਲ ਕੇਸ ਨਾਲ ਜੋੜਿਆ। ਸੰਪਾਦਕ ਨੇ ਟਵਿੱਟਰ ‘ਤੇ ਹੈਸ਼ਟੈਗ-ਲਵਜਿਹਾਦ ਟ੍ਰੈਂਡ ਕੀਤਾ।
ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਹਿੰਦੂ-ਮੁਸਲਿਮ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਐਤਵਾਰ ਨੂੰ ਇੱਕ ਆਡੀਟੋਰੀਅਮ ਵਿੱਚ ਹੋਣੀ ਸੀ। ਟਵੀਟ ਦੇ ਵਾਇਰਲ ਹੋਣ ਤੋਂ ਬਾਅਦ ਸਥਾਨਕ ਹਿੰਦੂ ਅਤੇ ਮੁਸਲਿਮ ਸੰਗਠਨਾਂ ਨੇ ਹਾਲ ਦੇ ਮਾਲਕ ਨੂੰ ਬੁਲਾਇਆ ਅਤੇ ਉਸ ਨੂੰ ਰਿਸੈਪਸ਼ਨ ਰੋਕਣ ਲਈ ਕਿਹਾ। ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅਜਿਹਾ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੀਤਾ ਹੈ।
ਮਾਨਿਕਪੁਰ ਪੁਲਿਸ ਮੁਤਾਬਕ ਜੇ ਇਹ ਰਿਸੈਪਸ਼ਨ ਨਾ ਰੋਕਿਆ ਗਿਆ ਤਾਂ ਵਸਈ ਇਲਾਕੇ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੰਭਾਵਨਾ ਸੀ, ਇਸ ਲਈ ਰਿਸੈਪਸ਼ਨ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਆ ਲਈ ਨਵੀਂ ਕਾਢ- ਕਰੰਟ ਵਾਲੇ ਸੈਂਡਲ, ਗੋਲੀਆਂ ਦੀ ਆਵਾਜ਼ ਵਾਲਾ ਪਰਸ, GPS ਵਾਲੇ ਗਹਿਣੇ
ਪੁਲਿਸ ਨੇ ਦੱਸਿਆ ਕਿ ਹਿੰਦੂ-ਮੁਸਲਿਮ ਜੋੜੇ ਨੇ ਪਰਿਵਾਰ ਦੀ ਸਹਿਮਤੀ ਨਾਲ 17 ਨਵੰਬਰ ਨੂੰ ਕੋਰਟ ਮੈਰਿਜ ਕੀਤੀ ਸੀ। 29 ਸਾਲਾ ਔਰਤ ਹਿੰਦੂ ਹੈ ਜਦਕਿ ਉਸਦਾ ਪਤੀ ਮੁਸਲਮਾਨ ਹੈ। ਦੋਵੇਂ ਇੱਕ-ਦੂਜੇ ਨੂੰ ਪਿਛਲੇ 11 ਸਾਲਾਂ ਤੋਂ ਜਾਣਦੇ ਹਨ। ਜੋੜੇ ਦੇ ਪਰਿਵਾਰਕ ਮੈਂਬਰ ਸ਼ਨੀਵਾਰ ਨੂੰ ਮਾਨਿਕਪੁਰ ਥਾਣੇ ਆਏ ਅਤੇ ਦੱਸਿਆ ਕਿ ਰਿਸੈਪਸ਼ਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 28 ਸਾਲਾ ਆਫਤਾਬ ਨੇ 18 ਮਈ ਨੂੰ ਸ਼ਰਧਾ ਦਾ ਕਤਲ ਕਰਕੇ ਉਸ ਦੇ 35 ਟੁਕੜੇ ਕਰ ਕੇ ਜੰਗਲ ‘ਚ ਸੁੱਟ ਦਿੱਤਾ ਸੀ। ਦੋਵੇਂ 2019 ਤੋਂ ਰਿਲੇਸ਼ਨ ਵਿੱਚ ਸਨ। ਆਫਤਾਬ ਨੇ ਪੁਲਿਸ ਪੁੱਛਗਿੱਛ ‘ਚ ਕਬੂਲ ਕੀਤਾ ਹੈ ਕਿ ਉਸ ਨੇ ਉਸ ਦੀ ਪਛਾਣ ਲੁਕਾਉਣ ਲਈ ਸ਼ਰਧਾ ਦਾ ਚਿਹਰਾ ਸਾੜ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: