ਵਿਰਸਾ ਸੰਭਾਲ ਮੰਚ ਦੇ ਸੂਬਾ ਸੰਪਰਕ ਮੁਖੀ ਤੇ ਹਿੰਦੂ ਪ੍ਰਚਾਰਕ ਰਜਤ ਸੂਦ ਨੇ ‘ਆਦਿ ਪੁਰਸ਼’ ਫਿਲਮ ਦਾ ਟੀਜ਼ਰ ਦੇਖ ਕੇ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਫਿਲਮ ਦਾ ਟੀਜ਼ਰ ਦੇਖ ਕੇ ਹਿੰਦੂਆਂ ਵਿਚ ਗੁੱਸਾ ਪੈਦਾ ਹੋਇਆ ਹੈ। ਫਿਲਮ ਵਿਚ ਸੈਫ ਅਲੀ ਖਾਨ ਜੋ ਰਾਵਣ ਦੀ ਭੂਮਿਕਾ ਵਿਚ ਹਨ ਤੇ ਪ੍ਰਭਾਸ ਸ਼੍ਰੀਰਾਮ ਦੀ ਭੂਮਿਕਾ ਵਿਚ ਹਨ। ਸੈਫ ਅਲੀ ਖਾਨ ਆਪਣੇ ਪਹਿਰਾਵੇ ਤੋਂ ਰਾਵਣ ਘੱਟ ਅਤੇ ਇਸਲਾਮਿਕ ਅੱਤਵਾਦੀ ਜ਼ਿਆਦਾ ਲੱਗਦੇ ਹਨ। ਸ਼੍ਰੀ ਰਾਮਾਇਣ ਦੇ ਪਾਤਰਾਂ ਨਾਲ ਛੇੜਛਾੜ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਰਾਵਣ ਬਹੁਤ ਵੱਡੇ ਸ਼ਿਵ ਭਗਤ, ਪੰਡਿਤ ਤੇ ਸਾਰੇ ਵੇਦਾਂ ਦੇ ਗਿਆਤਾ ਸਨ। ਜਦੋਂ ਭਗਵਾਨ ਰਾਮ ਨੇ ਉਨ੍ਹਾਂ ਦਾ ਵਧ ਕੀਤਾ ਤਾਂ ਲਕਸ਼ਮਣ ਨੂੰ ਉਨ੍ਹਾਂ ਦੇ ਚਰਨਾਂ ਵਿਚ ਖੜ੍ਹੇ ਹੋ ਕੇ ਗਿਆਨ ਪ੍ਰਾਪਤ ਕਰਨ ਦਾ ਹੁਕਮ ਦਿੱਤਾ। ਰਾਵਣ ਗਲੇ ਵਿਚ ਰੁਦਰਾਕਸ਼ ਦੀ ਮਾਲਾ ਪਾਉਂਦੇ ਸਨ ਤੇ ਮੱਥੇ ‘ਤੇ ਭਗਵਾਨ ਸ਼ਿਵ ਦਾ ਤ੍ਰਿਪੁਣਡੂ ਤਿਲਕ ਲਗਾਉਂਦੇ ਸਨ। ਰਾਵਣ ਸ਼ਿਵ ਤਾਂਡਵ ਦੇ ਰਚਿਅਤਾ ਸਨ ਤੇ ਉਹ ਰੋਜ਼ ਰੁਦਰਾਭਿਸ਼ੇਕ ਕਰਦੇ ਸਨ। ਦੁਸਹਿਰੇ ਵਾਲੇ ਦਿਨ ਪ੍ਰਤੀਕਾਤਮਕ ਤੌਰ ਤੋਂ ਰਾਵਣ ਦੇ ਪੁਤਲੇ ਦੇ ਰੂਪ ‘ਚ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਆਦਿ ਅਵਗੁਣਾਂ ਦਾ ਦਹਨ ਕੀਤਾ ਜਾਂਦਾ ਹੈ।
ਰਾਮਾਇਣ ਦੇ ਪਾਤਰਾਂ ਨਾਲ ਛੇੜਛਾੜ ਨਿਰਦੇਸ਼ਕ ਨੂੰ ਮਹਿੰਗੀ ਪਵੇਗੀ। ਅਜਿਹੀ ਫਿਲਮ ਸਿਨੇਮਾ ਘਰਾਂ ਵਿਚ ਨਹੀਂ ਚੱਲਣ ਦਿੱਤੀ ਜਾਵੇਗੀ। ਉੁਨ੍ਹਾਂ ਡਾਇਰੈਕਟਰ ਨੂੰ ਚੇਤਾਵਨੀ ਦਿੱਤੀ ਕਿ ਆਪਣੀ ਭੁੱਲ ਦਾ ਸੁਧਾਰ ਕਰਨ। ਸੈਂਸਰ ਬੋਰਡ ਨੂੰ ਵੀ ਅਪੀਲ ਕੀਤੀ ਕਿ ਫਿਲਮ ‘ਤੇ ਪੂਰੀ ਤਰ੍ਹਾਂ ਤੋਂ ਪ੍ਰਤੀਬੰਧ ਲਗਾ ਕੇ ਸਾਰੀਆਂ ਕਾਪੀਆਂ ਕਬਜ਼ੇ ਵਿਚ ਲਓ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰਜਤ ਸੂਦ ਨੇ ਗ੍ਰਹਿ ਮੰਤਰੀ ਨੂੰ ਫਿਲਮ ਪ੍ਰੋਡਿਊਸਰ ਤੇ ਸੈਫ ਅਲੀ ਖਾਨ ‘ਤੇ ਐੱਫਆਈਆਰ ਦਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹਿੰਦੂ ਸਿਨੇਮਾ ਘਰਾਂ ਦੇ ਬਾਹਰ ਇਸ ਦਾ ਵਿਰੋਧ ਕਰਨਗੇ।