ਕੁਝ ਲੋਕਾਂ ਲਈ ਝੂਠੀ ਅਣਖ ਇੰਨੀ ਮਾਇਨੇ ਰਖਦੀ ਹੈ ਕਿ ਉਹ ਆਪਣੇ ਜੰਮੇ ਧੀ-ਪੁੱਤ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਉਨ੍ਹਾਂ ਨੂੰ ਤਰਸ ਨਹੀਂ ਆਉਂਦਾ। ਬਚਪਨ ਵਿੱਚ ਦਿੱਤਾ ਉਸ ਨੂੰ ਸਾਰਾ ਪਿਆਰ ਉਨ੍ਹਾਂ ਨੂੰ ਭੁੱਲ ਜਾਂਦਾ ਹੈ। ਫਤਿਹਾਬਾਦ ਦੇ ਪਿੰਡ ਧਾਂਗੜ ‘ਚ ਵੀ ਧੀ ਨੂੰ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਰਾਤ ਦੇ ਹਨੇਰੇ ‘ਚ ਕੁੜੀ ਦਾ ਕਤਲ ਕਰਕੇ ਸਸਕਾਰ ਵੀ ਕਰ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।
ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਚਿਖਾ ਦੀ ਅੱਗ ਬੁਝਾਈ ਅਤੇ ਅੱਧਸੜੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮ੍ਰਿਤਕਾ ਦੇ ਮਾਪਿਆਂ ਸਣੇ ਭਰਾ ਅਤੇ ਚਾਚੇ ਖਿਲਾਫ ਕਤਲ ਤੇ ਲਾਸ਼ ਦੀ ਖੁਰਦ-ਬੁਰਦ ਕਰਨ ਦੇ ਦੋਸ਼ ‘ਚ ਆਈਪੀਸੀ ਦੀ ਧਾਰਾ 302 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਪਿੰਡ ਦੇ ਹੀ ਇਕ ਮੁੰਡੇ ਨਾਲ ਲਵ ਮੈਰਿਜ ਕੀਤੀ ਸੀ, ਜਿਸ ਕਰਕੇ ਪਰਿਵਾਰ ਵਾਲੇ ਨਾਰਾਜ਼ ਸਨ ਅਤੇ ਇਸੇ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁੜੀ ਦੇ ਕਤਲ ਬਾਰੇ ਪਤਾ ਲੱਗਣ ’ਤੇ ਉਸ ਦੇ ਪਤੀ ਨੇ ਪੁਲਿਸ ਨੂੰ ਸੂਚਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਅਨੂਪ ਨੇ ਦੱਸਿਆ ਕਿ ਪਿੰਡ ਦੀ ਲੜਕੀ ਦਾ ਵਿੱਦਿਆ ਨਾਲ ਪਿਛਲੇ ਸਾਲ ਉਸ ਦੀ ਲਵ ਮੈਰਿਜ ਹੋਈ ਸੀ, ਵਿਆਹ ਤੋਂ ਬਾਅਦ ਦੋਵੇਂ ਆਪੋ-ਆਪਣੇ ਘਰ ਰਹਿਣ ਲੱਗ ਪਏ ਸਨ। ਵਿਆਹ ਦੇ ਕਰੀਬ ਦੋ ਮਹੀਨੇ ਬਾਅਦ ਉਸ ਦੀ ਚੰਡੀਗੜ੍ਹ ਵਿੱਚ ਨੌਕਰੀ ਲੱਗ ਗਈ। ਇਸ ਤੋਂ ਬਾਅਦ ਉਹ ਪੜ੍ਹਾਈ ਲਈ ਚਲਾ ਗਿਆ। ਕਰੀਬ ਦੋ-ਤਿੰਨ ਦਿਨ ਪਹਿਲਾਂ ਵਿੱਦਿਆ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਬਾਰੇ ਪਤਾ ਲੱਗ ਗਿਆ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਵੱਡਾ ਘਮਾਸਾਨ, ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਚੋਣਾਂ ਨਾ ਲੜਨ ਦੀ ਦਿੱਤੀ ਧਮਕੀ
ਮੰਗਲਵਾਰ ਨੂੰ ਉਸ ਨੂੰ ਫੋਨ ਆਇਆ ਕਿ ਵਿੱਦਿਆ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਵਾਲੇ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਗਏ। ਇਸ ਤੋਂ ਬਾਅਦ ਉਸਨੇ 112 ‘ਤੇ ਸੂਚਨਾ ਦਿੱਤੀ। ਅਨੂਪ ਨੇ ਦੋਸ਼ ਲਾਇਆ ਕਿ ਲਵ ਮੈਰਿਜ ਕਰਕੇ ਉਸ ਦੇ ਪਰਿਵਾਰ ਨੇ ਵਿੱਦਿਆ ਦਾ ਕਤਲ ਕਰ ਦਿੱਤਾ ਅਤੇ ਸਸਕਾਰ ਕਰ ਦਿੱਤਾ।