ਭੋਜਨ ਕਰਦੇ ਸਮੇਂ ਭੋਜਨ ਵੰਡਣਾ ਇਕ ਅਜਿਹਾ ਕੰਮ ਹੈ ਜੋ ਹੋਰ ਪ੍ਰਾਣੀਆਂ ਲਈ ਦਇਆ ਤੇ ਦੇਖਭਾਲ ਦਾ ਸੰਕੇਤ ਦਿੰਦਾ ਹੈ। ਹੁਣ ਇਕ ਵੀਡੀਓ ਆਨਲਾਈਨ ਬਹੁਤ ਹੀ ਵਾਇਰਲ ਹੋ ਰਿਹਾ ਹੈ। ਉਸ ਵਿਚ ਇਕ ਘੋੜਾ ਦਿਖਾਈ ਦੇ ਰਿਹਾ ਹੈ ਜਿਸ ਨੇ ਲੋਕਾਂ ਦਾ ਦਿਲ ਪਿਘਲਾ ਦਿੱਤਾ ਹੈ ਕਿਉਂਕਿ ਉਹ ਆਪਣੇ ਆਸ-ਪਾਸ ਕੁਝ ਕਬੂਤਰਾਂ ਨਾਲ ਖਾਣਾ ਵੰਡਦਾ ਦਿਖ ਰਿਹਾ ਹੈ।
ਆਮ ਤੌਰ ‘ਤੇ ਦਿਲਚਸਪ ਵੀਡੀਓ ਪੋਸਟ ਕਨਰ ਵਾਲੇ ਟਵਿੱਟਰ ਯੂਜਰ ਦਿ ਫਿਗੇਨ ਵੱਲੋਂ ਸ਼ੇਅਰ ਕੀਤੀ ਗਈ ਕਲਿੱਪ ਵਿਚ ਘੋੜੇ ਨੂੰ ਆਪਣੀ ਟੋਕਰੀ ਤੋਂ ਅਨਾਜ ਕੱਢਦੇ ਦੇ ਦਾਣਾ ਡਿਗਾਉਂਦੇ ਹੋਏ ਦੇਖਿਆ ਗਿਆ। ਕਬੂਤਰ ਉਸ ਦੇ ਚਾਰੋਂ ਪਾਸੇ ਝੁੰਡ ਬਣਾ ਰਹੇ ਹਨ ਤੇ ਜਲਦੀ-ਜਲਦੀ ਆਪਣਾ ਹਿੱਸਾ ਚੁੱਕ ਰਹੇ ਹਨ। ਜਿਵੇਂ-ਜਿਵੇਂ ਉਹ ਅਨਾਜ ਦਾ ਮਜ਼ਾ ਲੈ ਰਹੇ ਹਨ, ਘੋੜਾ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਦਿੰਦਾ ਦਿਖਾਈ ਦਿੰਦਾ ਹੈ ਤੇ ਗੱਡੀ ਸੜਕ ਦੇ ਵਿਚ ਹੀ ਰੁਕੀ ਹੋਈ ਹੈ।
ਫਿਗੇਨ ਨੇ ਕਲਿੱਪ ਨੂੰ ਕੈਪਸ਼ਨ ਦਿੱਤਾ, ”Awwww ਮੈਂ ਰੋਣਾ ਚਾਹੁੰਦਾ ਹਾਂ! ਕਿੰਨਾ ਖੂਬਸੂਰਤ ਪਲ। ਇਸ ਕਲਿੱਪ ਨੂੰ 18 ਮਾਰਚ ਨੂੰ ਯੂਜਰ ਜੇ ਟਾਮਸ ਵੱਲੋਂ ਸ਼ੇਅਰ ਕੀਤਾ ਗਿਆ ਸੀ ਤੇ ਟਵਿੱਟਰ ‘ਤੇ ਇਸ ਨੂੰ 2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: