ਪੰਜਾਬ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਮੁਫ਼ਤ ਵਿੱਚ ਵੇਸਣ, ਬਰਫ਼ੀ ਅਤੇ ਪਨੀਰ ਦੇ ਪਕੌੜੇ ਨਹੀਂ ਮਿਲਣਗੇ। ਮੁੱਖ ਮੰਤਰੀ ਦਫ਼ਤਰ ਨੇ ਇਸ ਖਰਚੇ ਵਿੱਚ ਕਟੌਤੀ ਕਰ ਦਿੱਤੀ ਹੈ ਅਤੇ ਹੁਣ ਜੇ ਕੋਈ ਵਿਅਕਤੀ ਇਸ ਦਫ਼ਤਰ ਵਿੱਚ ਕਿਸੇ ਅਧਿਕਾਰੀ ਨੂੰ ਮਿਲਣ ਆਉਂਦਾ ਹੈ ਤਾਂ ਉਸ ਨੂੰ ਸਿਰਫ਼ ਚਾਹ ਅਤੇ ਬਿਸਕੁਟ ਦਿੱਤੇ ਜਾਣਗੇ।
ਇਸ ਸਬੰਧੀ ਪੱਤਰ ਜਾਰੀ ਕਰਦਿਆਂ ਮੁੱਖ ਮੰਤਰੀ ਦਫ਼ਤਰ ਨੇ ‘ਫ਼ਜ਼ੂਲ ਖਰਚੀ’ ’ਤੇ ਪਾਬੰਦੀ ਲਾ ਦਿੱਤੀ ਹੈ। ਸੂਬੇ ਦੇ ਪ੍ਰਾਹੁਣਚਾਰੀ ਵਿਭਾਗ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਕੰਮ ਕਰਦੇ ਸੁਪਰਡੈਂਟ ਅਤੇ ਸੁਰੱਖਿਆ ਅਧਿਕਾਰੀ (ਡੀਐਸਪੀ) ਹੁਣ ਸਿਰਫ਼ ਚਾਹ ਅਤੇ ਬਿਸਕੁਟ ਲਈ ਪਰਚੀ ਭਰ ਸਕਣਗੇ।
ਇਹ ਵੀ ਪੜ੍ਹੋ : ਪਤੀ ਦਾ ਕਰਵਾ ਚੌਥ ਗਿਫ਼ਟ, ਪਤਨੀ ਦਾ ਪ੍ਰੇਮੀ ਨਾਲ ਕਰਾ ‘ਤਾ ਵਿਆਹ, ਕਹਿੰਦਾ- ‘ਬੱਚੇ ਆਪੇ ਪਾਲ ਲਵਾਂਗਾ’
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ ‘ਚ ਮੁੱਖ ਮੰਤਰੀ ਦਫਤਰ ‘ਤੇ ਖਰਚੇ ਜਾਣ ਵਾਲੇ ਫੰਡਾਂ ‘ਚ ਭਾਰੀ ਕਮੀ ਆਈ ਹੈ। ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਦੁੱਧ ਦੀ ਖਰੀਦ ਘੱਟ ਗਈ ਹੈ। ਇਸ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਖਰਚਿਆਂ ਵਿੱਚ ਕਟੌਤੀ ਦਾ ਹਵਾਲਾ ਦਿੰਦਿਆਂ ਆਪਣੇ ਦਫ਼ਤਰ ਦੇ ਬਾਹਰ ਲਿਖਿਆ ਸੀ ਕਿ ਕਿਰਪਾ ਕਰਕੇ ਚਾਹ ਨਾ ਮੰਗੋ। ਉਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਚਾਹ-ਪਕੌੜੇ ਰੋਕ ਲਏ ਸਨ। ਇਹੀ ਕਦਮ ਹੁਣ ‘ਆਪ’ ਸਰਕਾਰ ਨੇ ਵੀ ਚੁੱਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























