ਲੁਧਿਆਣਾ ਵਾਲਿਆਂ ਨੂੰ ਭਲਕੇ ਸੋਮਵਾਰ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਸੋਮਵਾਰ ਨੂੰ ਕਈ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਬਿਜਲੀ ਦੀਆਂ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਕੇ 11 ਕੇਵੀ ਫੀਡਰ 11 ਜੁਲਾਈ ਨੂੰ ਬੰਦ ਰਹਿਣਗੇ, ਜਿਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਇਸ ਕਰਕੇ ਸਵੇਰੇ ਪਾਣੀ ਦੀ ਸਪਲਾਈ ਵਿੱਚ ਵੀ ਰੁਕਾਵਟ ਆ ਸਕਦੀ ਹੈ।
ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਡਾਬਾ ਰੋਡ, ਗਲੀ ਨੰਬਰ ਇੱਕ, ਦੋ, ਢਾਈ, ਤਿੰਨ ਅਤੇ ਚਾਰ, ਡਾਬਾ ਰੋਡ, ਕਾਲੂ ਲਾਲਾ ਸਟਰੀਟ, ਐਨਪੀਸੀ ਸਟਰੀਟ, ਕੇਬਲ ਸਟਰੀਟ ਆਦਿ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ ਅਸ਼ੋਕ ਵਿਹਾਰ, ਸੂਰਿਆ ਵਿਹਾਰ ਇਲਾਕਿਆਂ ਵਿੱਚ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਈਸ਼ਰ ਨਗਰ, ਢਿੱਲੋਂ ਕਲੋਨੀ, ਬਲਾਕ ਏ, ਬੀ ਅਤੇ ਸੀ, ਕੈਪਟਨ ਨਗਰ, ਸਟਾਰ ਰੋਡ, ਲੋਹਾਰਾ ਰੋਡ, ਪਿੰਡ ਲੋਹਾਰਾ, ਸਤਿਗੁਰੂ ਨਗਰ, ਗੁਰਮੇਲ ਨਗਰ, ਗੁਰਬਚਨ ਨਗਰ, ਬਾਪੂ ਮਾਰਕੀਟ, ਨਿਊ ਸੁੰਦਰ ਨਗਰ ਆਦਿ ਇਲਾਕਿਆਂ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ ਨੀਲੂ ਕਲੋਨੀ, ਜੀ.ਟੀ.ਰੋਡ, ਹਰਿਆਣਾ ਨੇੜੇ ਵੂਲਨ ਮਿੱਲ, ਮੈਟਰੋ ਰੋਡ ਅਤੇ ਸਬਾਂ ਦੀ ਗਲੀ ਵਿੱਚ ਵੀ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਸ ਸਬੰਧੀ ਪਾਵਰਕਾਮ ਦਾ ਕਹਿਣਾ ਹੈ ਕਿ ਲਾਈਨਾਂ ਦੀ ਸਰਵਿਸ ਹੋਣੀ ਜ਼ਰੂਰੀ ਹੈ। ਇਸ ਲਈ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਰੋਕ ਕੇ ਮੁਰੰਮਤ ਕੀਤੀ ਜਾ ਰਹੀ ਹੈ। ਇਹ ਰੁਟੀਨ ਦਾ ਕੰਮ ਹੈ ਅਤੇ ਸਰਵਿਸ ਹੋਣੀ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਰੈਗੂਲਰ ਬਿਜਲੀ ਮਿਲ ਸਕੇ। ਮੁਰੰਮਤ ਤੋਂ ਬਾਅਦ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।