ਚੰਡੀਗੜ੍ਹ : ਪੈਨਸ਼ਨਰਸ ਪਤੀ-ਪਤਨੀ ਦੀ ਸਾਲਾਨਾ ਆਮਦਨ ਸਾਰੇ ਸੋਮਿਆਂ ਤੋਂ ਜੇ ਦੋ ਲੱਖ ਰੁਪਏ ਤੇ ਉਸ ਤੋਂ ਘੱਟ ਹੈ, ਤਾਂ ਹੀ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਮਿਲੇਗੀ। ਇਸ ਤੋਂ ਵੱਧ ਆਮਦਨ ‘ਤੇ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਅਕਤੂਬਰ 2021 ਤੋਂ 20956 ਲੋਕਾਂ ਦੀ ਪੈਨਸ਼ਨ ‘ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਦੀ ਸਾਲਾਨਾ ਆਮਦਨ ਪਰਿਵਾਰਕ ਪਛਾਣ ਪੱਤਰ ਵਿੱਚ 3.50 ਲੱਖ ਰੁਪਏ ਤੋਂ ਵੱਧ ਹੈ।
ਸਮਾਜਿਕ ਨਿਆਂ ਤੇ ਅਧਿਕਾਰਤਾ ਸੂਬਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ 3.50 ਲੱਖ ਰੁਪਏ ਦੀ ਆਮਦਨੀ ਦਾ ਮੁਲਾਂਕਣ ਕਰਦੇ ਸਮੇਂ ਸਿਰਫ ਪਤੀ-ਪਤਨੀ ਦੀ ਆਮਦਨ ਹੀ ਵੇਖੀ ਗਈ ਹੈ। ਸਰਕਾਰ ਨੇ ਨਵੰਬਰ 2021 ਵਿੱਚ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਅਧੀਨ 28,85,508 ਲਾਭਪਾਤਰੀਆਂ ਨੂੰ ਲਾਭ ਦੀ ਅਦਾਇਗੀ ਕੀਤੀ ਹੈ। ਇਨ੍ਹਾਂ ਵਿੱਚੋਂ 17,47,751 ਲਾਭਪਾਤਰੀਆਂ ਨੂੰ ਬਜ਼ੁਰਗ ਅਵਸਥਾ ਸਨਮਾਨ ਭੱਤਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਯਾਦਵ ਨੇ ਕਿਹਾ ਕਿ ਜੇ ਲਾਭਪਾਤਰੀਆਂ, ਪਤੀ-ਪਤਨੀ ਦੀ ਸਾਲਾਨਾ ਆਮਦਨ ਸਾਰੇ ਸੋਮਿਆਂ ਤੋਂ ਦੋ ਲੱਖ ਰੁਪਏ ਤੋਂ ਵੱਧ ਹੈ ਤਾਂ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ। ਭਵਿੱਖ ਲਈ ਸਾਰੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਪਰਿਵਾਰਕ ਪਛਾਣ ਪੱਤਰ ਨਾਲ ਜੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਿੰਡ ਨਿਜ਼ਾਮਪੁਰ ‘ਚ ਮਾਰੇ ਗਏ ਨੌਜਵਾਨ ਦਾ ਵੀਡੀਓ ਵਾਇਰਲ, ਘੁੰਗਰੂ ਪਹਿਨੀਂ ਘੁੰਮ ਰਿਹਾ ਸੀ ਜਿੰਮ ਦੇ ਬਾਹਰ
ਇਸ ਨਾਲ ਪੈਨਸ਼ਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਹੋਰ ਸੌਖੀ ਤੇ ਪਾਰਦਰਸ਼ੀ ਹੋਵੇਗੀ। ਮੌਜੂਦਾ ਸਮੇਂ ‘ਚ ਜਿਹੜੇ ਲਾਭਪਾਤਰੀ ਵਿਭਾਗ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ, ਉਨ੍ਹਾਂ ਦਾ ਡਾਟਾ ਵੀ ਪਰਿਵਾਰ ਪਛਾਣ ਪੱਤਰ ਦੇ ਨਾਲ ਜੋੜ ਕੇ ਕਾਰਵਾਈ ਕਰ ਰਹੇ ਹਨ।