ਸਾਬਕਾ ਅਕਾਲੀ ਆਗੂ ਤੇ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ 3 ਦਿਨ ਲਈ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕੀਤੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਮਜੀਠੀਆ ‘ਤੇ ਝੂਠਾ ਕੇਸ ਪਾਇਆ ਗਿਆ ਹੈ। ਵੱਡੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਖਿਲਾਫ ਇੱਕ ਵੀ ਸਬੂਤ ਮਿਲ ਜਾਂਦਾ ਹੈ ਤੇ ਉਸ ਦੀ ਸ਼ਮੂਲੀਅਤ ਡਰੱਗ ਕੇਸ ਵਿਚ ਸਾਬਤ ਹੋ ਜਾਂਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਬਣਾਇਆ ਗਿਆ ਡਰੱਗ ਕੇਸ ਝੂਠ ਤੇ ਫਰੇਬ ਦਾ ਪੁਲੰਦਾ ਹੈ। ਮਜੀਠੀਆ ਖਿਲਾਫ ਕੇਸ ਇਸ ਲਈ ਦਰਜ ਕੀਤਾ ਗਿਆ ਕਿਉਂਕਿ ਉਸ ਨੇ ਅੱਗੇ ਹੋ ਕੇ ਚੰਨੀ ਤੇ ਸਿੱਧੂ ਖਿਲਾਫ ਆਵਾਜ਼ ਬੁਲੰਦ ਕੀਤੀ ਸੀ।
ਇਹ ਵੀ ਪੜ੍ਹੋ : ਪ੍ਰੋ ਕਬੱਡੀ ਲੀਗ ‘ਤੇ ਪਈ ਕੋਰੋਨਾ ਦੀ ਮਾਰ, ਸ਼ਡਿਊਲ ‘ਚ ਹੋਇਆ ਬਦਲਾਅ ਤੇ ਇੰਨ੍ਹਾਂ ਟੀਮਾਂ ਦੇ ਮੈਚ ਮੁਲਤਵੀ
ਬਾਦਲ ਨੇ ਕਿਹਾ ਕਿ ਚੰਨੀ ਸਰਕਾਰ ਦਾ ਵੱਡਾ ਮੋਹਰਾ ਡੀਜੀਪੀ ਚਟੋਪਿਧਾਇਆਏ ਸੀ। ਇੱਕ ਇੰਗਲਿਸ਼ ਅਖਬਾਰ ਵੱਲੋਂ DGP ਦੀ ਟੇਪ ਰਿਕਾਰਡਿੰਗ ਸਾਰਿਆਂ ਸਾਹਮਣੇ ਜ਼ਾਹਿਰ ਕੀਤੀ ਗਈ ਜਿਸ ਵਿਚ DGP ਕੁਝ ਹੋਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਇਹ ਪਲਾਨਿੰਗ ਕਰ ਰਹੇ ਹਨ ਕਿ ਕਿਵੇਂ ਡਰੱਗ ਦਾ ਕੇਸ ਬਣਾਇਆ ਜਾਵੇ ਤੇ ਕਿਵੇਂ ਭੋਲੇ ਨਾਲ ਲਿੰਕ ਕੀਤਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਚੰਨੀ ਤੇ ਸਿੱਧੂ ਦਾ ਇੱਕੋ-ਇਕ ਨਿਸ਼ਾਨਾ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਖਿਲਾਫ ਕੇਸ ਕੀਤਾ ਜਾਵੇ ਜਾਂ ਬਿਕਰਮ ਮਜੀਠੀਆ ਖਿਲਾਫ ਕੋਈ ਸਾਜ਼ਿਸ਼ ਰਚੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸੁਖਬੀਰ ਬਾਦਲ ਨੇ ਕਿਹਾ ਕਿ ਸਾਡੇ ਖਿਲਾਫ ਅਫਸਰਾਂ ਨੇ ਵੀ ਕਹਿ ਦਿੱਤਾ ਕਿ ਕੋਈ ਕੇਸ ਨਹੀਂ ਬਣਦਾ। ਜਿਹੜੀ ਸਿਟ ਬਣਾਈ ਗਈ ਸੀ ਉਹ ਹਾਈਕੋਰਟ ਮੋਨੀਟਰ ਕਰ ਕਰ ਰਿਹਾ ਸੀ, ਉਨ੍ਹਾਂ ਨੇ ਸਰਕਾਰ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ। ਫਿਰ ਵੀ ਚੰਨੀ ਨੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਬਾਅ ਬਣਾਇਆ। ਦੋ DGP ਬਦਲੇ ਗਏ ਤੇ ਇਸ ਤੋਂ ਚਟੋਪਾਧਿਆਏ ਨੂੰ ਡੀ. ਜੀ. ਪੀ. ਲਗਾਇਆ ਗਿਆ ਜਿਸ ਦਾ ਕ੍ਰਿਮੀਨਲ ਰਿਕਾਰਡ ਵੀ ਹੈ । ਬਾਦਲ ਨੇ ਕਿਹਾ ਕਿ ਚਟੋਪਾਧਿਆਏ ਜਿਸ ਦਿਨ ਗ੍ਰਿਫਤਾਰ ਹੋ ਗਿਆ, ਉਸੇ ਦਿਨ ਸਾਰੇ ਪੋਲ ਖੁੱਲ੍ਹ ਜਾਣਗੇ, ਕਿ ਕਿਵੇਂ ਮਾਈਨਿੰਗ ਮਾਫੀਆ ਨੂੰ ਖੁੱਲ੍ਹੀ ਛੁੱਟੀ ਦਿੱਤੀ, ਕਿਵੇਂ ਪੁਲਿਸ ਨੂੰ ਵਰਤ ਕੇ ਮਜੀਠੀਆ ਸਾਬ੍ਹ ‘ਤੇ ਝੂਠਾ ਕੇਸ ਬਣਾਇਆ। ਸਾਰਾ ਕੁਝ ਸਾਹਮਣੇ ਆ ਜਾਊਗਾ। ਹਾਈਕੋਰਟ-ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਫਿਟ ਨਹੀਂ ਹੈ ਪਰ ਫਿਰ ਵੀ ਉਸ ਨੂੰ DGP ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਮੂਸੇਵਾਲਾ ਨੂੰ ਕਿਉਂ ਨਹੀਂ ਫੜ ਰਹੀ। ਚੰਨੀ ਦੇ ਭਰਾ ਕੋਲੋਂ 11 ਕਰੋੜ ਰੁਪਏ ਮਿਲੇ ਹਨ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਇਹ ਸਾਰੇ ਰਲੇ ਹੋਏ ਹਨ।