ਗੁਰੂਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫਰੀਦ ਦੇ ਪ੍ਰਧਾਨ ਇੰਦਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਬਾਬਾ ਫਰੀਦ ਆਗਮਨ ਪੁਰਬ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਵਿਸ਼ਾਲ ਸਮਾਗਮ ਸਮਾਰੋਹ ਲਈ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕੀਤੀਆ ਜਾ ਚੁੱਕੀਆ ਹਨ।
ਇੰਦਰਜੀਤ ਸਿੰਘ ਸੇਖੋਂ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ 2021 ਲਈ ਗੁਰਦੁਆਰਾ ਟਿੱਲਾ ਬਾਬਾ ਫਰੀਦ ਕਮੇਟੀ ਅਤੇ ਗੁਰੂਦੁਆਰਾ ਗੋਦੜੀ ਸਾਹਿਬ ਕਮੇਟੀ ਨੇ ਬਾਬਾ ਫਰੀਦ ਐਵਾਰਡ ਫਾਰ ਓਨੈਸਟੀ (ਈਮਾਨਦਾਰੀ ਲਈ ਐਵਾਰਡ) ਲਈ ਕੁਮਾਰ ਸੌਰਭ ਰਾਜ ਆਈਏਐਸ, ਸਾਬਕਾ ਡਿਪਟੀ ਕਮਿਸ਼ਨਰ ਫਰੀਦਕੋਟ, ਮੌਜੂਦਾ ਡਾਇਰੈਕਟਰ ਆਫ ਹਾਈਅਰ ਐਜੂਕੇਸ਼ਨ ਪੰਜਾਬ ਨੂੰ ਚੁਣਿਆ ਗਿਆ ਹੈ।
ਇਹ ਐਵਾਰਡ 23 ਸਤੰਬਰ 2021 ਨੂੰ ਗੁਰੂਦੁਆਰਾ ਗੋਦੜੀ ਸਾਹਿਬ ਵਿਖੇ ਕਰਵਾਏ ਜਾ ਰਹੇ ਇਕ ਧਾਰਮਿਕ ਸਮਾਰੋਹ ਦੌਰਾਨ 1 ਲੱਖ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਭਗਤ ਪੂਰਨ ਸਿੰਘ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਲਈ ਰਾਜਬੀਰ ਸਿੰਘ ਸਾਬਕਾ ਰਿਕਸ਼ਾ ਚਾਲਕ ਛਹਿਰਟਾ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ 1 ਲੱਖ ਦੀ ਨਕਦ ਰਾਸ਼ੀ, ਦੁਸ਼ਾਲਾ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਦੁਪਿਹਰ 1:00 ਵਜੇ ਨਵਾਜਿਆ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਬਿਆਨ ‘ਤੇ ਬੁਰੇ ਫਸੇ ਕੈਪਟਨ : ਹਰਿਆਣਾ ਤੱਕ ਘੇਰਿਆ ਵਿਰੋਧੀ ਪਾਰਟੀਆਂ ਨੇ, ਪੰਚਕੂਲਾ ‘ਚ ਭਾਜਪਾਈਆਂ ਨੇ ਸਾੜੇ ਪੁਤਲੇ
23 ਸਤੰਬਰ 2021 ਨੂੰ ਸਵੇਰੇ 9:00 ਵਜੇ ਗੁਰੂਦੁਆਰਾ ਟਿੱਲਾ ਬਾਬਾ ਫਰੀਦ ਜੀ ਤੋਂ ਸਰਕਾਰ ਦੇ ਹੁਕਮਾਂ ਅਨੁਸਾਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਗਤਾ ਗੁਰੂਦੁਆਰਾ ਗੋਦੜੀ ਸਾਹਿਬ ਵਿਖੇ ਨਗਰ ਕੀਰਤਨ ਨਾਲ ਗੋਦੜੀ ਸਾਹਿਬ ਦੇ ਹਾਲ ‘ਚ ਪਹੁੰਚਣਗੀਆਂ। ਜਿਥੇ ਇਹ ਦੋਨੋਂ ਐਵਾਰਡ ਸੰਤ ਭਾਈ ਕਾਹਨ ਸਿੰਘ ਜੀ ਗੋਣਿਆਣਾ ਮੰਡੀ ਵੱਲੋ ਭੇਂਟ ਕੀਤੇ ਜਾਣਗੇ।