ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਵਿਚ ਵਾਪਸ ਆਉਂਦੇ ਹਨ ਤਾਂ ਰੂਸ-ਯੂਕਰੇਨ ਜੰਗ ਨੂੰ ਇਕ ਦਿਨ ਵਿਚ ਹੀ ਬੰਦ ਕਰਵਾ ਦੇਣਗੇ। ਇਸ ਦੌਰਾਨ ਟਰੰਪ ਰਿਪਬਲਿਕਨ ਪਾਰਟੀ ਦੇ ਇਕ ਪ੍ਰੋਗਰਾਮ ਵਿਚ ਬੋਲ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਜੰਗ ਖਤਮ ਕਰਕੇ ਤੀਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕ ਸਕਦੇ ਹਨ। ਟਰੰਪ ਫਿਰ ਤੋਂ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੇ ਹਨ। ਉਹ ਜਗ੍ਹਾ-ਜਗ੍ਹਾ ਜਾ ਕੇ ਆਪਣਾ ਏਜੰਡਾ ਦੱਸ ਰਹੇ ਹਨ।
ਰਿਪਬਲਿਕਨ ਪਾਰਟੀ ਦੀ ਕਾਨਫਰੰਸ ਵਿਚ ਕਾਫੀ ਸਮੇਂ ਬਾਅਦ ਇਕ ਵਾਰ ਫਿਰ ਤੋਂ ਟਰੰਪ ਦਾ ਜਲਵਾ ਦਿਖਿਆ। ਕਾਨਫਰੰਸ ਦੇ ਆਖਰੀ ਦਿਨ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ‘ਤੇ ਤੰਜ ਕੱਸੇ। ਉਨ੍ਹਾਂ ਨੇ ਸਮਰਥਕਾਂ ਨਾਲ ਵਾਅਦਾ ਕੀਤਾ ਕਿ ਉਹ ਅਮਰੀਕਾ ਨੂੰ ਭੱਦਾ ਕਮਿਊਨਿਸਟ ਦੇਸ਼ ਬਣਨ ਤੋਂ ਬਚਾਉਣਗੇ। ਨਾਲ ਹੀ ਜੋ ਬਾਇਡੇਨ ਦੀ ਸਾਰੀ ਪਾਲਿਸੀਆਂ ਨੂੰ ਖਤਮ ਕਰ ਦੇਣਗੇ।
ਇਕ ਪਾਸੇ ਜਿਥੇ ਟਰੰਪ ਆਪਣੇ ਸਮਰਥਕਾਂ ਵਿਚ ਫਿਰ ਤੋਂ ਪਕੜ ਨੂੰ ਮਜ਼ਬੂਤ ਬਣਾ ਰਹੇ ਹਨ। ਓਪੀਨੀਅਨ ਪੋਲਸ ਵਿਚ ਸਾਹਮਣੇ ਆਇਆ ਹੈ ਕਿ ਰਿਪਬਲਿਕਨ ਪਾਰਟੀ ਉਨ੍ਹਾਂ ਨੂੰ ਰਿਪਲੇਸ ਕਰਨ ਲਈ ਕਿਸੇ ਦੂਜੇ ਉਮੀਦਵਾਰ ਦੀ ਖੋਜ ਵਿਚ ਹੈ। ਫਲੋਰਿਡਾ ਦੇ ਗਵਰਨਰ ਰਾਨ ਡਿਸਾਂਟਿਸ ਨੂੰ ਆਪਣੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਨੇ ਆਪਣੀ ਦਾਅਵੇਦਾਰੀ ਪੇਸ਼ ਵੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ! 60 ਸਾਲ ਦੇ ਸਹੁਰੇ ਨਾਲ ਭੱਜੀ 21 ਸਾਲ ਦੀ ਨੂੰਹ, ਪਤੀ ਨੇ ਦੱਸੀ ਹੱਡੀਬੀਤੀ
ਟਰੰਪ ਖਿਲਾਫ ਭਾਰਤੀ ਮੂਲ ਦੀ ਨਿੱਕੀ ਹੇਲੀ ਵੀ 2024 ਵਿਚ ਹੋਣ ਵਾਲੇ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਉਮੀਦਵਾਰ ਬਣਨ ਲਈ ਆਪਣੀ ਉਮੀਦਵਾਰੀ ਪੇਸ਼ ਕਰ ਚੁੱਕੀ ਹੈ। 51 ਸਾਲ ਦੀ ਨਿਕੀ ਸਾਊਥ ਕੈਰੋਲਿਨ ਦੀ ਰਾਜਪਾਲ ਰਹਿ ਚੁੱਕੀ ਹੈ। ਡੋਨਾਲਡ ਟਰੰਪ ਜਦੋਂ ਰਾਸ਼ਟਰਪਤੀ ਸਨ ਤਾਂ ਉਨ੍ਹਾਂ ਨੇ ਨਿੱਕੀ ਨੂੰ ਯੂਐੱਨ ਵਿਚ ਅਮਰੀਕੀ ਅੰਬੈਂਸਡਰ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: