ਰੂਸ-ਯੂਕਰੇਨ ਦਾ ਅੱਜ 30ਵਾਂ ਦਿਨ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀਰਵਾਰ ਨੂੰ ਇਸ ਸੰਕਟ ‘ਤੇ ਬਰੱਸਲਜ਼ ਵਿੱਚ ਨਾਟੋ ਸੰਮੇਲਨ ਨੂੰ ਸੰਬੋਧਨ ਕੀਤਾ। ਬਾਇਡੇਨ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਨਾਟੋ ਜਵਾਬ ਦੇਵੇਗਾ। ਰੂਸ ਜਿਸ ਤਰ੍ਹਾਂ ਹਥਿਆਰਾਂ ਦਾ ਇਸਤੇਮਾਲ ਕਰੇਗਾ, ਨਾਟੋ ਵੀ ਉਸੇ ਤਰ੍ਹਾਂ ਦੇ ਹਥਿਆਰਾਂ ਨਾਲ ਜਵਾਬ ਦੇਵੇਗਾ।
ਇਸ ਦੇ ਨਾਲ ਹੀ ਸੰਮੇਲਨ ਤੋਂ ਬਾਅਦ ਬਾਇਡੇਨ ਨੇ ਕਿਹਾ ਕਿ ਅਸੀਂ ਚੀਨ ਨੂੰ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ ਜੇਕਰ ਉਸ ਨੇ ਰੂਸ ਦੀ ਮਦਦ ਕੀਤੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਅਸੀਂ ਉਨ੍ਹਾਂ ਨੂੰ ਕੋਈ ਧਮਕੀ ਤਾਂ ਨਹੀਂ ਦਿੱਤੀ ਹੈ ਪਰ ਚੀਨੀ ਰਾਸ਼ਟਰਪਤੀ ਰੂਸ ਦੀ ਮਦਦ ਕਰਨ ਦੇ ਨਤੀਜੇ ਚੰਗੀ ਤਰ੍ਹਾਂ ਤੋਂ ਜਾਣਦੇ ਹਨ।
ਬਾਇਡੇਨ ਨੇ ਕਿਹਾ ਕਿ ਨਾਟੋ ਕਦੇ ਵੀ ਇੰਨਾ ਜ਼ਿਆਦਾ ਇਕਜੁੱਟ ਨਹੀਂ ਹੋਇਆ ਜਿੰਨਾ ਅੱਜ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਪੁਤਿਨ ਨੂੰ ਉਨ੍ਹਾਂ ਦੇ ਇਰਾਦੇ ਦੇ ਬਿਲਕੁਲ ਉਲਟ ਨਤੀਜੇ ਨਿਕਲੇ ਹਨ। ਅਮਰੀਕਾ ਇੱਕ ਲੱਖ ਯੂਕਰੇਨੀ ਰਿਫਿਊਜ਼ੀ ਦਾ ਸਵਾਗਤ ਕਰਨ ਲਈ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਕੇਂਦਰ ਨੂੰ ਘੇਰਨ ਦੀ ਤਿਆਰੀ ‘ਚ SKM , ਮੋਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਨਿਸ ਜਾਨਸਨ ਨੇ ਐਲਾਨ ਕੀਤਾ ਕਿ ਰੂਸੀ ਫੌਜ ਦੇ ਮੁਕਾਬਲੇ ਲਈ ਉਹ ਯੂਕਰੇਨ ਨੂੰ 6000 ਮਿਜ਼ਾਈਲ ਤੇ 25 ਮਿਲੀਅਨ ਪੌਂਡ ਭੇਜੇਗਾ। ਇਸ ਦੇ ਨਾਲ ਹੀ ਮਿਲਟਰੀ ਹਾਰਡਵੇਅਰ ਅਤੇ ਐਂਟੀ ਟੈਂਕ ਇਕਵਿਪਮੈਂਟ ਵੀ ਭੇਜੇ ਜਾਣਗੇ। ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਰੂਸ, ਯੂਕਰੇਨ ਵਿਚ ਕੈਮੀਕਲ ਹਥਿਆਰ ਦਾ ਇਸਤੇਮਾਲ ਕਰ ਸਕਦਾ ਹੈ। ਸਟੋਲਟੇਨਬਰਗ ਨੇ ਕਿਹਾ ਕਿ ਕੈਮੀਕਲ ਹਥਿਆਰਾਂ ਦੇ ਇਸਤੇਮਾਲ ਦੇ ਬਹੁਤ ਹੀ ਗੰਭੀਰਤ ਨਤੀਜੇ ਹੋਣਗੇ।