ਯੂਐੱਸ ਦਾ ਇਕ ਰੈਸਟੋਰੈਂਟ ਆਪਣੇ ਖਾਸ ਤਰੀਕਿਆਂ ਲਈ ਸੁਰਖੀਆਂ ਬਟੋਰ ਰਿਹਾ ਹੈ। ‘ਹਾਰਟ ਅਟੈਕ ਗਰਿਲ’ ਨਾਂ ਦੇ ਰੈਸਟੋਰੈਂਟ ਇਥੇ ਆਪਣੇ ਆਪ ਵਿਚ ਸਾਧਾਰਨ ਰੈਸਟੋਰੈਂਟਾਂ ਤੋਂ ਕਈ ਅਰਥਾਂ ਵਿਚ ਵੱਖਰੇ ਹਨ। ਇਥੇ ‘ਕਵਾਡ੍ਰਪਲ ਬਾਈਪਾਸ ਬਰਗਰ’ ਤੇ ‘ਫਲੈਟਲਾਈਨਜਰ ਫ੍ਰਾਈਜ’ ਵਰਗੇ ਫੂਡ ਆਈਟਮ ਬਣਦੇ ਹਨ। ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਗਾਹਕ ਜੇਕਰ ਇਥੇ ਪਹੁੰਚ ਜਾਵੇ ਤਾਂ ਉਨ੍ਹਾਂ ਨੂੰ ਖਾਣ ਦੀ ਪੂਰੀ ਆਜ਼ਾਦੀ ਹੁੰਦੀ ਹੈ।
ਹਾਰਟ ਅਟੈਕ ਗਰਿਲ ਸੀਰੀਜ ਦੇ ਰੈਸਟੋਰੈਂਟ ਨੇ ਯੂਐੱਸ ਵਿਚ ਵਧ ਭਾਰ ਵਾਲੇ ਗਾਹਕਾਂ ਲਈ ਇਕ ਖਾਸ ਸਕੀਮ ਦਾ ਐਲਾਨ ਕੀਤਾ ਹੈ ਜਿਸ ਤਹਿਤ ਜੇਕਰ ਕੋਈ ਗਾਹਕ 158 ਕਿਲੋ ਜਾਂ ਇਸ ਤੋਂ ਵੱਧ ਦਾ ਹੋਵੇਗਾ ਤਾਂ ਉਸ ਨੂੰ ਫ੍ਰੀ ਵਿਚ ਫੂਡ ਆਈਟਮ ਸਰਵ ਕੀਤੇ ਜਾਣਗੇ। ਅਜਿਹੇ ਲੋਕਾਂ ਨੂੰ ਰੈਸਟੋਰੈਂਟ ਵਿਚ ਆਪਣੇ ਮਨ ਦੇ ਆਈਟਮ ਖਾਣ ਦੀ ਆਜ਼ਾਦੀ ਹੋਵੇਗੀ।
ਮੋਟਾਪੇ ਨਾਲ ਜੂਝ ਰਹੇ ਲੋਕਾਂ ਨੂੰ ਜੇਕਰ ਉੱਚ ਕੈਲੋਰੀ ਦਾ ਖਾਣਾ ਮਿਲ ਜਾਵੇ ਤਾਂ ਉਹ ਬੀਮਾਰ ਹੋ ਸਕਦੇ ਹਨ। ਇਸ ਦੇ ਬਾਵਜੂਦ ਹਾਰਟ ਅਟੈਕ ਗਰਿੱਲ ਰੈਸਟੋਰੈਂਟਸ ਵੱਲੋਂ ਵੱਧ ਭਾਰ ਵਾਲਿਆਂ ਨੂੰ ਇਸ ਤਰ੍ਹਾਂ ਦੇ ਖਾਣੇ ਦਾ ਆਫਰ ਦੇਣ ਨੂੰ ਲੋਕ ਸਹੀ ਨਹੀਂ ਮੰਨ ਰਹੇ। ਰੈਸਟੋਰੈਂਟ ਦੀ ਇਸ ਸਕੀਮ ਨੇ ਯੂਐੱਸ ਵਿਚ ਹਲਚਲ ਪੈਦਾ ਕੀਤੀ। ਵੱਡੇ ਪੈਮਾਨੇ ‘ਤੇ ਉੱਚ ਕੈਲੋਰੀ ਮੈਨਿਊ ਆਈਟਮ ਤੋਂ ਪਰੇ ਰੈਸਟੋਰੈਂਟ ਨੇ ਆਪਣੀ ਆਕਰਸ਼ਕ ਨੀਤੀ ਤੇ ਇਸ ਦੇ ਭੋਜਨ ਨਾਲ ਜੁੜੀਆਂ ਗੰਭੀਰ ਸਿਹਤ ਜੋਖਮਾਂ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਕੀਤਾ।
ਲੋਕਾਂ ਨੇ ਰੈਸਟੋਰੈਂਟ ‘ਤੇ ਖਾਣ ਦੀਆਂ ਖਤਰਨਾਕ ਆਦਤਾਂ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਇਆ ਹੈ। ਹੁਣੇ ਜਿਹੇ ਅਮਰੀਕੀ ਇੰਟਰਨੈਟ ਸੈਲੀਬ੍ਰਿਟੀ ਨਿਕੋਕਾਡੋ ਐਵਾਕਾਡੋ ਨੇ ਡਬਲ ਬਾਈਪਾਸ ਬਰਗਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵੇਟ੍ਰੈਸ ਨੂੰ ਨਰਸਾਂ ਤੇ ਰਸੋਈਆਂ ਵਜੋਂ ਵਜੋਂ ਤਿਆਰ ਕੀਤਾ ਤੇ ਇਕ 20,000 ਕੈਲੋਰੀ ਵਾਲੇ ਬਰਗਰ ਨੂੰ ਪ੍ਰਮੋਟ ਕੀਤਾ।
ਫਾਸਟ ਫੂਡ ਆਈਟਮ ਦੀ ਦੁਨੀਆ ਵਿਚ ਹਾਰਟ ਅਟੈਕ ਗਰਿੱਲ ਨੇ ਧੂਮ ਮਚਾ ਦਿੱਤੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਡਾ. ਜਾਨ ਨੇ ਦਸੰਬਰ 2005 ਵਿਚ ਇਸ ਰੈਸਟੋਰੈਂਟ ਦੀ ਸਥਾਪਨਾ ਕੀਤੀ। ਰੈਸਟੋਰੈਂਟ ਕਈ ਵਾਰ ਵਿਵਾਦਾਂ ਵਿਚ ਆਇਆ। ਡਾ. ਜਾਨ ਨੂੰ ਕਈ ਸਮੂਹਾਂ ਤੇ ਏਜੰਸੀਆਂ ਦਾ ਵਿਰੋਧ ਸਹਿਣਾ ਪਿਆ। ਸਾਲ 2006 ਵਿਚ ਅਟਾਰਨੀ ਜਨਰਲ ਦੇ ਕਾਰਜਕਾਲ ਨੇ ਇਸ ਨੂੰ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: