ਰੂਸ ‘ਤੇ ਅਮਰੀਕਾ ਤੇ ਯੂਰਪੀ ਦੇਸ਼ਾਂ ਵੱਲੋਂ ਆਰਥਿਕ ਪਾਬੰਦੀਆਂ ਲਾਉਣ ਦਾ ਅਸਰ ਦਿਸਣ ਲੱਗਾ ਹੈ। ਬੈਂਕਾਂ ਵਿੱਚ ਕੰਮਕਾਜ ਪ੍ਰਭਾਵਿਤ ਹੋਣ, ਏ.ਟੀ.ਐੱਣ. ਵਿੱਚ ਲੰਮੀਆਂ ਲਾਈਨਾਂ ਤੋਂ ਬਾਅਦ ਹੁਣ ਦੁਕਾਨਾਂ ਵਿੱਚ ਖਾਣ-ਪੀਣ ਵਾਲਾ ਸਾਮਾਨ ਖਰੀਦਣ ਦੀ ਹੱਦ ਤੈਅ ਕਰ ਦਿੱਤੀ ਗਈ ਹੈ।
ਰੂਸ ਵਿੱਚ ਰਿਟੇਲ ਦੁਕਾਨਾਂ ਨੇ ਜ਼ਰੂਰੀ ਖਾਣ-ਪੀਣ ਵਾਲੇ ਸਾਮਾਨ ਦੀ ਕਾਲਾਬਾਜ਼ੀ ਦੀਆਂ ਸੰਭਾਵਨਾਵਾਂ ਨੂੰ ਰੋਕਣ ਤੇ ਸਾਰੀਆਂ ਚੀਜ਼ਾਂ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਫੂਡ ਪੈਕੇਟਾਂ ਦਾ ਕੋਟਾ ਤੈਅ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਸੰਕੇਤ ਮਿਲ ਰਹੇ ਹਨ ਕਿ ਯੂਕਰੇਨ ‘ਤੇ ਹਮਲੇ ਤੋਂ ਬਾਅਦ ਲੱਗੀਆਂ ਆਰਥਿਕ ਪਾਬੰਦੀਆਂ ਦੀ ਮਾਰ ਦੇਸ਼ ‘ਤੇ ਪੈਣ ਲੱਗੀ ਹੈ।
ਰੂਸ ਦੇ ਵਣਜ ਤੇ ਉਦਯੋਗ ਮੰਤਰਾਲਾ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਵੇਖਿਆ ਗਿਆ ਕਿ ਵਧੇਰੇ ਜ਼ਰੂਰੀ ਖਾਣਪੀਣ ਵਾਲੀਆਂ ਚੀਜ਼ਾਂ ਨੂੰ ਵੱਡੇ ਪੱਧਰ ‘ਤੇ ਖਰੀਦ ਲਿਆ ਗਿਆ, ਜੋਕਿ ਨਿੱਜੀ ਲੋੜਾਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਸੀ। ਮੰਤਰਾਲਾ ਨੇ ਕਿਹਾ ਕਿ ਇਸ ਕਰਕੇ ਉਦਯੋਗ ਸੰਗਠਨਾਂ ਦੇ ਖੁਦਰਾ ਵਿਕ੍ਰੇਤਾਵਾਂ ਨੇ ਪੇਸ਼ਕਸ਼ ਕੀਤੀ ਹੈ ਕਿ ਜ਼ਰੂਰੀ ਸਾਮਾਨ ਦੀ ਖਰੀਦ ਦਾ ਇੱਕ ਕੋਟਾ ਖਰੀਦਦਾਰਾਂ ਲਈ ਤੈਅ ਕਰ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਉਦਯੋਗ ਤੇ ਖੇਤੀ ਮੰਤਾਰਾਲ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਦਯੋਗ ਸੰਗਠਨ ਖੁਦ ਇਸ ਨੀਤੀ ਦਾ ਖਾਤਾ ਤੈਅ ਕਰਕੇ ਇਸ ਨੂੰ ਲਾਗੂ ਕਰਨਗੇ। ਰੂਸ ਵਿੱਚ ਜ਼ਰੂਰੀ ਖਾਣ-ਪੀਣ ਵਾਲੀਾਂ ਚੀਜ਼ਾਂ ਦੀਆਂ ਕੀਮਤਾਂ ਸਰਕਾਰ ਖੁਦ ਤੈਅ ਕਰਦੀ ਹੈ, ਇਸ ਵਿੱਚ ਬ੍ਰੈੱਡ, ਚੌਲ, ਆਟਾ, ਆਂਡਾ, ਕੁਝ ਮਾਸਾਹਾਰੀ ਤੇ ਡੇਅਰੀ ਉਤਪਾਦ ਵੀ ਸ਼ਾਮਲ ਹਨ। ਰੂਸ ‘ਤੇ ਪੱਛਮੀ ਦੇਸ਼ਾਂ ਨੇ ਯਕਰੇਨ ‘ਤੇ ਹਮਲੇ ਨੂੰ ਲੈ ਕੇ ਕਾਫੀ ਸਖਤ ਵਿੱਤੀ ਪਾਬੰਦੀਆਂ ਲਾਈਆਂ ਹਨ। ਖੁਦ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਹੈ ਕਿ ਇਹ ਪਾਬੰਦੀਆਂ ਜੰਗ ਦੇ ਐਲਾਨ ਵਾਂਗ ਹੀ ਹਨ।