ਜੇ ਤੁਸੀਂ ਗੂਗਲ ਕ੍ਰੋਮ ਯੂਜ਼ਰਸ ਹੋ ਤਾਂ ਤੁਸੀਂ ਇਸ ਨੂੰ ਤੁਰੰਤ ਅਪਡੇਟ ਕਰ ਲਓ ਨਹੀਂ ਤਾਂ ਤੁਸੀਂ ਵੱਡੀ ਮੁਸ਼ਕਲ ਵਿੱਚ ਫਸ ਸਕਦੇ ਹੋ। ਸਰਕਾਰ ਨੇ ਇਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਜੇ ਕੋਈ ਯੂਜ਼ਰ ਗੂਗਲ ਕ੍ਰੋਮ ਨੂੰ ਅਪਡੇਟ ਨਹੀਂ ਕਰਦਾ ਹੈ ਤਾਂ ਡਿਵਾਈਸ ਦੇ ਰਿਮੋਟ ਹੈਕਿੰਗ ਦਾ ਖਤਰਾ ਹੋਵੇਗਾ, ਜਿਸ ਨਾਲ ਯੂਜ਼ਰ ਦੀ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ।
ਗੂਗਲ ਕ੍ਰੋਮ ਬ੍ਰਾਉਜ਼ਰ ਯੂਜ਼ਰਸ ਦੀ ਸੈਲਫੀ ਦੇ ਮਾਮਲੇ ਵਿੱਚ ਖਤਰਨਾਕ ਸਾਬਤ ਹੋ ਸਕਦਾ ਹੈ। ਸਰਕਾਰ ਨੇ ਗੂਗਲ ਕ੍ਰੋਮ ਬ੍ਰਾਊਜ਼ਰ ‘ਚ ਕਈ ਕਮੀਆਂ ਦਾ ਪਤਾ ਲਗਾਇਆ ਹੈ, ਜਿਸ ਨਾਲ ਇਸ ਨੂੰ ਆਸਾਨੀ ਨਾਲ ਹੈਕ ਕੀਤਾ ਜਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਯੂਜ਼ਰਸ ਨੂੰ ਗੂਗਲ ਕ੍ਰੋਮ ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰਨਾ ਚਾਹੀਦਾ ਹੈ।
ਇਹ ਚਿਤਾਵਨੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਆਉਂਦੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਜਾਰੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਸਰਕਾਰ ਦੇ ਨਾਲ-ਨਾਲ ਤਕਨੀਕੀ ਦਿੱਗਜ ਗੂਗਲ ਦੀ ਟੀਮ ਨੇ ਵੀ ਯੂਜ਼ਰਸ ਨੂੰ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ। ਗੂਗਲ ਮੁਤਾਬਕ ਕ੍ਰੋਮ ਬ੍ਰਾਊਜ਼ਰ ਅਪਡੇਟ ‘ਚ 22 ਤਰ੍ਹਾਂ ਦੇ ਸਕਿਓਰਿਟੀ ਫਿਕਸ ਦਿੱਤੇ ਗਏ ਹਨ, ਜੋ ਯੂਜ਼ਰ ਦੀ ਪ੍ਰਾਈਵੇਸੀ ਨੂੰ ਵਧਾਉਣ ਦਾ ਕੰਮ ਕਰਦੇ ਹਨ।
CERT-In ਦੀ ਰਿਪੋਰਟ ਮੁਤਾਬਕ ਗੂਗਲ ਕ੍ਰੋਮ ਬ੍ਰਾਊਜ਼ਰ ‘ਚ ਕਈ ਕਮੀਆਂ ਪਾਈਆਂ ਗਈਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੂਗਲ ਕ੍ਰੋਮ ਟਾਈਪ ਕਨਫਿਊਜ਼ਨ ਕਾਰਨ V8 ‘ਚ ਇਸਤੇਮਾਲ ਕਰਨ ਲਈ ਸੁਰੱਖਿਅਤ ਨਹੀਂ ਹੈ। ਇਸ ਨੇ ਵੈੱਬ ਐਪ, ਯੂਜ਼ਰ ਇੰਟਰਫੇਸ, ਸਕ੍ਰੀਨ ਕੈਪਚਰ, ਫਾਈਲ API, ਆਟੋ-ਫਿਲ ਅਤੇ ਡਿਵੈਲਪਰ ਟੂਲਸ ਵਰਗੀਆਂ ਕਈ ਕਮੀਆਂ ਦੀ ਪਛਾਣ ਕੀਤੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ‘ਪੰਜਾਬ ਲੋਕ ਕਾਂਗਰਸ’ ‘ਚ ਹੋਈ ਸ਼ਾਮਲ
ਗੂਗਲ ਕ੍ਰੋਮ ਲਈ ਅਪਡੇਟਸ ਨੂੰ ਇਸ ਤਰ੍ਹਾਂ ਕਰੋ ਡਾਊਨਲੋਡ-ਗੂਗਲ ਕਰੋਮ ਬਰਾਊਜ਼ਰ ਖੋਲ੍ਹੋ
- ਉੱਪਰ ਸੱਜੇ ਪਾਸੇ 3 ਡਾਟਸ ‘ਤੇ ਕਲਿੱਕ ਕਰੋ।
- ਫਿਰ ਸੈਟਿੰਗ ਦੀ ਆਪਸ਼ਨ ਦਿਖਾਈ ਦੇਵੇਗਾ।
- ‘ਸੈਟਿੰਗ’ ‘ਤੇ ਕਲਿੱਕ ਕਰਨ ਤੋਂ ਬਾਅਦ ‘ਅਬਾਊਟ ਕ੍ਰੋਮ’ ਆਪਸ਼ਨ ‘ਤੇ ਕਲਿੱਕ ਕਰੋ।
- ‘ਅਬਾਊਟ ਕ੍ਰੋਮ’ ਆਪਸ਼ਨ ‘ਤੇ ਕਲਿੱਕ ਕਰਨ ਨਾਲ ਗੂਗਲ ਕ੍ਰੋਮ ਬ੍ਰਾਊਜ਼ਰ ਅਪਡੇਟ ਸ਼ੁਰੂ ਹੋ ਜਾਵੇਗਾ
- ਇਸ ਤੋਂ ਬਾਅਦ ਤੁਹਾਨੂੰ ‘ਰੀਲੌਂਚ’ ‘ਤੇ ਕਲਿੱਕ ਕਰਨਾ ਹੋਵੇਗਾ।
ਬ੍ਰਾਊਜ਼ਰ ਬੰਦ ਹੋਣ ਤੋਂ ਬਾਅਦ Google Chrome ਮੁੜ-ਖੁੱਲ ਜਾਵੇਗਾ। ਇਹ ਗੂਗਲ ਕ੍ਰੋਮ ਬ੍ਰਾਊਜ਼ਰ ਨੂੰ ਅਪਡੇਟ ਕਰੇਗਾ।