ਸਿਆਸੀ ਉਥਲ-ਪੁਥਲ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਾਫੀ ਚਰਚਾ ਵਿੱਚ ਹਨ। ਪੀ.ਐੱਮ. ਦੀ ਕੁਰਸੀ ਨੂੰ ਕਿਸੇ ਤਰ੍ਹਾਂ ਬਚਾਉਣ ਵਾਲੇ ਇਮਰਾਨ ਖਾਨ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਉਥਲ-ਪੁਥਲ ਨਾਲ ਘਿਰਿਆ ਹੋਇਆ ਰਿਹਾ ਹੈ। ਤਿੰਨ ਵਿਆਹ ਕਰਨ ਵਾਲੇ ਇਮਰਾਨ ਦੀ ਲਵ ਲਿਸਟ ਵਿੱਚ ਬਾਲੀਵੁੱਡ ਅਦਾਕਾਰਾ ਤੋਂ ਲੈ ਕੇ ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ ਸ਼ਾਮਲ ਹਨ। ਅਜਿਹੀ ਹੀ ਇੱਕ ਔਰਤ ਹੈ ਸੀਤਾ ਵ੍ਹਾਈਟ, ਜੋ ਇਮਰਾਨ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਕੈਂਡਰ ਦਾ ਕਾਰਨ ਹੈ।
ਗੱਲ 1987-88 ਦੀ ਹੈ। ਉਸ ਦੌਰ ਵਿੱਚ ਇਮਰਾਨ ਆਪਣੇ ਕ੍ਰਿਕਟ ਲਈ ਕਾਫੀ ਮਸ਼ਹੂਰ ਸਨ। ਲਵ ਲਾਈਫ ਕਰਕੇ ਮੀਡੀਆ ਵਿੱਚ ਉਨ੍ਹਾਂ ਦੀ ਇਮੇਜ ਪਲੇਬੁਆਏ ਦੀ ਸੀ। ਦੂਜੇ ਪਾਸੇ ਸੀਤਾ ਇਟਲੀ ਦੇ ਫੋਟੋਗ੍ਰਾਫਰ ਫ੍ਰੇਂਸੇਸਕੋ ਵੇਂਚੁਰੀ ਨਾਲ ਵਿਆਹ ਕਰ ਚੁੱਕੀ ਸੀ। ਦੋਵਾਂ ਦਾ ਕੁਝ ਮਹੀਨੇ ਅਫੇਅਰ ਚੱਲਿਆ ਤੇ ਫਿਰ ਇਮਰਾਨ ਨੇ ਰਿਸ਼ਤਾ ਖਤਮ ਕਰ ਦਿੱਤਾ।
ਇਮਰਾਨ ਤੇ ਸੀਤਾ 1991 ਵਿੱਚ ਆਖਰੀ ਵਾਰ ਮਿਲੇ ਸਨ, ਜਿਸ ਮਗਰੋਂ ਉਨ੍ਹਾਂ ਨੂੰ ਕਦੇ ਇਕੱਠੇ ਨਹੀਂ ਵੇਖਿਆ ਗਿਆ। ਸੀਤਾ ਦੇ ਦਾਅਵਿਆਂ ਮੁਤਾਬਕ ਇਮਰਾਨ ਉਨ੍ਹਾਂ ਤੋਂ ਬੇਟਾ ਚਾਹੁੰਦੇ ਸਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇੱਕ ਧੀ ਦੇ ਪਿਤਾ ਬਣਨ ਵਾਲੇ ਹਨ ਤਾਂ ਜਿਵੇਂ ਨਿਰਾਸ਼ਾ ਦੇ ਬੱਦਲ ਛਾ ਗਏ। ਇਮਰਾਨ ਦਾ ਕਹਿਣਾ ਸੀ ਕਿ ਬੇਟੀ ਧੀ ਕ੍ਰਿਕਟ ਨਹੀਂ ਖੇਡ ਸਕੇਗੀ। ਇਸ ਕਰਕੇ ਉਨ੍ਹਾਂ ਨੇ ਸੀਤਾ ਨੂੰ ਅਬਾਰਸ਼ਨ ਕਰਵਾਉਣ ਲਈ ਕਿਹਾ ਪਰ ਸੀਤਾ ਨਹੀਂ ਮੰਨੀ।
ਇਮਰਾਨ ਦੀ ਧੀ ਟਾਇਰੀਅਨ ਖਾਨ ਵ੍ਹਾਈਟ ਦਾ ਜਨਮ 15 ਜੂਨ 1992 ਨੂੰ ਹੋਇਆ ਸੀ। ਸੀਤਾ ਨੇ ਪੂਰੀ ਦੁਨੀਆ ਤੋਂ 3 ਸਾਲਾਂ ਤੱਕ ਆਪਣੀ ਧੀ ਦੀ ਪਛਾਣ ਲੁਕਾ ਕੇ ਰਖੀ। ਦੂਜੇ ਪਾਸੇ ਇਮਰਾਨ ਨੇ ਵੀ ਉਸ ਵੇਲੇ ਰਿਲੀਜ਼ ਹੋਈ ਆਪਣੀ ਬਾਇਓਗ੍ਰਾਫੀ ਵਿੱਚ ਜ਼ਿੰਦਗੀ ਦੇ ਇਸ ਹਿੱਸੇ ਨੂੰ ਸ਼ਾਮਲ ਨਹੀਂ ਕੀਤਾ। ਹਾਲਾਂਕਿ 1995 ਵਿੱਚ ਕ੍ਰਿਕਟਰ ਤੋਂ ਰਾਜਨੇਤਾ ਬਣੇ ਖਾਨ ਦੀ ਪੋਲ ਖੁਲ੍ਹ ਗਈ।
ਇਸੇ ਸਾਲ ਇਮਰਾਨ ਨੇ 42 ਸਾਲ ਦੀ ਉਮਰ ਵਿੱਚ ਬ੍ਰਿਟੇਨ ਦੇ ਅਰਬਪਤੀ ਜੇਮਸ ਗੋਲਡ ਸਮਿੱਥ ਦੀ ਧੀ ਜੇਮਿਮਾ ਨਾਲ ਪਹਿਲਾ ਵਿਆਹ ਕੀਤਾ ਸੀ। ਨਾਲ ਹੀ ਇਸ ਦੌਰਾਨ ਉਹ ਪਾਕਿਸਤਾਨੀ ਪਾਲੀਟਿਕਸ ਵਿੱਚ ਪੈਰ ਜਮ੍ਹਾ ਰਹੇ ਸਨ। ਬਦਨਾਮੀ ਹੋਣ ਦੇ ਡਰੋਂ ਇਮਰਾਨ ਨੇ ਟਾਇਰੀਅਨ ਨੂੰ ਆਪਣੀ ਧੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਦੇ ਬਾਵਜੂਦ ਉਨ੍ਹਾਂ ਨੂੰ ਇਸਲਾਮ ਦੇ ਨਾਂ ‘ਤੇ ਲੋਕਾਂ ਦਾ ਗੁੱਸਾ ਝੱਲਣਾ ਪਿਆ ਸੀ।
ਸੀਤਾ ਨੇ ਠਾਣ ਲਿਆ ਸੀ ਕਿ ਉਹ ਇਮਰਾਨ ਨੰ ਟਾਇਰੀਅਨ ਦੇ ਪਿਤਾ ਸਾਬਤ ਕਰਕੇ ਹੀ ਮੰਨੇਗੀ। 1997 ਦੇ ਅਖੀਰ ਤੱਖ ਇਹ ਮਾਮਲਾ ਕੈਲੀਫੋਰਨੀਆ ਕੋਰਟ ਤੱਕ ਜਾ ਪਹੁੰਚਿਆ, ਜਿਥੇ ਇਮਰਾਨ ਨੂੰ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਕਰਕੇ ਟਾਇਰੀਅਨ ਦਾ ਪਿਤਾ ਐਲਾਨ ਦਿੱਤਾ ਗਿਆ। ਹਾਲਾਂਕਿ ਇਮਰਾਨ ਨੇ ਅੱਜ ਤੱਕ ਟਾਇਰੀਅਨ ਦੇ ਪਿਤਾ ਹੋਣ ਦੀ ਗੱਲ ਨੂੰ ਜਨਤਕ ਤੌਰ ‘ਤੇ ਸਵੀਕਾਰ ਨਹੀਂ ਕੀਤਾ ਹੈ।
ਹਾਰਟ ਅਟੈਕ ਕਰਕੇ ਸੀਤਾ ਦੀ ਮੌਤ 2004 ਵਿੱਚ ਸਿਰਫ 43 ਸਾਲਾਂ ਦੀ ਉਮਰ ਵਿੱਚ ਹੋ ਗਈ ਸੀ। ਦੁਨੀਆ ਤੋਂ ਅਲਵਿਦਾ ਆਖਣ ਤੋਂ ਪਹਿਲਾਂ ਹੀ ਸੀਤਾ ਨੇ ਟਾਇਰੀਅਨ ਨੂੰ ਇਮਰਾਨ ਦੀ ਪਹਿਲੀ ਬੀਵੀ ਜੇਮਿਮਾ ਨੂੰ ਸੌਂਪ ਦਿੱਤਾ ਸੀ। ਉਦੋਂ ਤੋਂ ਜੇਮਿਮਾ ਟਾਇਰੀਅਨ ਨੂੰ ਆਪਣੀ ਧੀ ਮੰਨਦੀ ਹੈ। ਨਾਲ ਹੀ ਜੇਮਿਮਾ ਤੇ ਇਮਰਾਨ ਦੇ ਦੋਵੇਂ ਪੁੱਤਰਾਂ ਸੁਲੇਮਾਨ ਤੇ ਕਾਸਿਮ ਦੇ ਵੀ ਟਾਇਰੀਅਨ ਨਾਲ ਚੰਗੇ ਰਿਸ਼ਤੇ ਹਨ।
ਸੀਤਾ ਦੇ ਜਾਣ ਮਗਰੋਂ ਇਮਰਾਨ ਨੇ ਵੀ ਟਾਇਰੀਅਨ ਨੂੰ ਕੁਝ ਹੱਦ ਤੱਕ ਅਪਣਾ ਲਿਆ। ਉਸ ਵੇਲੇ ਇਮਰਾਨ ਨੇ ਕਿਹਾ ਸੀ ਕਿ ਟਾਇਰੀਅਨ ਚਾਹੇ ਤਾਂ ਮੇਰੇ ਤੇ ਜੇਮਿਮਾ ਨਾਲ ਲੰਦਨ ਵਿੱਚ ਰਹਿ ਸਕਦੀ ਹੈ। ਜੇਮਿਮਾ ਉਸ ਦੀ ਲੀਗਲ ਗਾਰਜੀਅਨ ਹੈ। ਅਸੀਂ ਉਸ ਦਾ ਸਵਾਗਤ ਕਰਦੇ ਹਾਂ ਤੇ ਉਸ ਨੂੰ ਮਾਪਿਆਂ ਵਜੋਂ ਪਾਲਣ ਲਈ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
2018 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਮਰਾਨ ਨੇ ਜਿਹੜੀ ਨਾਮਜ਼ਦਗੀ ਭਰੀ ਸੀ, ਉਸ ਵਿੱਚ ਟਾਇਰੀਅਨ ਦਾ ਕਿਤੇ ਵੀ ਜ਼ਿਕਰ ਨਹੀਂ ਸੀ। ਵਿੋਰਧੀ ਧਿਰ ਨੇ ਇਸ ਨੂੰ ਲੈ ਕੇ ਇਮਰਾਨ ਨੂੰ ਟਾਰਗੇਟ ਕੀਤਾ ਸੀ ਤੇ ਇਹ ਮਾਮਲਾ ਇਸਲਾਮਾਬਾਦ ਹਾਈਕੋਰਟ ਤੱਕ ਜਾ ਪਹੁੰਚਿਆ ਸੀ। ਇਹ ਕੇਸ ਉਦੋਂ ਦੇ ਪ੍ਰਧਾਨ ਮੰਤਰੀ ਉਮੀਦਵਾਰ ਅਬਦੁਲ ਵਹਾਬ ਬਲੋਚ ਨੇ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਜੁਆਇਨ ਕਰ ਲਈ ਸੀ ਤੇ ਆਪਣਾ ਕੇਸ ਵਾਪਿਸ ਲੈ ਲਿਆ ਸੀ। 2021 ਵਿੱਚ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ।